ਮਦਦ ਮਿਲਦੀ ਹੈ। ਮਨੁਖ ਜਨਮ ਕਰਕੇ ਹੀ ਦੁਖ ਭੋਗਦਾ ਹੈ ਤੇ ਆਸ਼ਾ ਤ੍ਰਿਸ਼ਨਾ ਦੇ ਵੱਸ ਪੈ ਕੇ ਹੀ ਬਾਰ ਬਾਰ ਜਨਮ ਲੈਂਦਾ ਹੈ,ਇਸ ਲਈ,ਆਸ਼ਾ ਤੇ ਤ੍ਰਿਸ਼ਨਾ ਦੇ ਨਾਸ ਨਾਲ ਹੀ ਸਾਰੇ ਦੁਖਾਂ ਦਾ ਨਾਸ਼ ਹੋ ਸਕਦਾ ਹੈ। ਇਸ ਦੇ ਵਾਸਤੇ ਅੱਠ ਭੱਗ ਤੋਂ ਛੁਟ ਹੋਰ ਕੋਈ ਰਸਤਾ ਨਹੀਂ ਹੈ ।
ਭਗਵਾਨ ਬੁੱਧ ਦੇ ਇਸ ਨਵੇਂ ਧਰਮ-ਤੱਤ ਨੂੰ ਸੁਣ ਕੇ ਪੰਚ ਭਦ੍ਰ ਵਰਗੀਯ ਭਿਖੂਆਂ ਦਾ ਦਿਲ ਕੌਲ ਫੁਲ ਦੀ ਤਰ੍ਹਾਂ ਖਿੜ ਉਠਿਆ ਤੇ ਉਹ ਭਗਵਾਨ ਦੇ ਸ਼ਿਸ਼ ਹੋ ਗਏ।
ਭਗਵਾਨ ਬੁੱਧ ਨੇ ਉਨ੍ਹਾਂ ਨੂੰ ਕਿਹਾ-ਧਰਮ ਦੇ ਮਾਮਲੇ ਵਿਚ ਤੇ ਸਚ ਦੇ ਮਾਮਲੇ ਵਿਚ ਜੋ ਤੁਹਾਡੀ ਮਿਲਣੀ ਹੋਈ ਹੈ, ਉਹ ਅਜ ਤੋਂ "ਸੰਘ" ਦੇ ਨਾਉ ਤੋਂ ਪ੍ਰਸਿੱਧ ਹੋਵੇਗੀ।
ਇਸ ਤਰ੍ਹਾਂ ਬੁਧ ਨੇ ਪਹਿਲੇ ਪਹਿਲ ਪੰਜ ਪਿਆਰੇ ਸਜਾਏ ਤੇ ਸੰਘ ਦੀ ਸਥਾਪਨਾ ਕੀਤੀ ਜੋ ਜਲਦੀ ਹੀ ਫਲ ਫੁਲ ਪਈ ।
ਬੁਧ ਦੇ ਇਸੇ ਪਹਿਲੇ ਉਪਦੇਸ਼ ਨੂੰ “ਧਰਮ ਚਕਰ ਪ੍ਰਵਰਤਨ” ਕਹਿੰਦੇ ਹਨ।ਜਿਥੇ ਭਗਵਾਨ ਨੇ “ਧਰਮ ਚਕਰ ਪ੍ਰਵਰਤਨ'ਕੀਤਾ ਉਥੇ ਸਮਾਂ ਪਾ ਕੇ ਮਹਾਰਾਜਾ ਅਸ਼ੋਕ ਨੇ ਇਕ ਮੁਨਾਰਾ ਬਨਵਾ ਦਿਤਾ ਜੋ ਹੁਣ “ਸਾਰ ਨਾਥ ਸਤੂਪਦੇ ਨਾਉਂ ਤੋਂ ਪ੍ਰਸਿੱਧ ਹੈ।
ਇਸੇ ਮੁਨਾਰੇ ਦੀ ਨਕਲ ਸਾਡੀ ਸਰਕਾਰ ਦੀ ਸਰਕਾਰੀ ਮੁਹਰ ਹੈ ਤੇ ਧਰਮ ਚਕੇ ਦਾ ਚੱਕਾ ਸਾਡੇ ਕੌਮੀ ਝੰਡੇ ਉਤੇ ਚਰਖੇ ਦੀ ਜਗ੍ਹਾ ਕਾਇਮ ਹੈ । ਹੋਰ ਵੀ ਬਹੁਤ ਕੁਝ ਹੈ ।
੬੫