ਵਿਚ ਚਲੇ ਜਾਓ ਤੇ ਦੁਖੀ ਦੁਨੀਆਂ ਨੂੰ ਅਮਰ-ਸ਼ਾਂਤੀ ਦਾ ਉਪਦੇਸ਼ ਦੇ ਕੇ ਸੁਖੀ ਬਨਾਉ । ਲੋਕਾਂ 'ਚੋਂ ਅਤਿਆਚਾਰ ਦੁਰਾਚਾਰ ਤੇ ਪਾਪ ਬ੍ਰਿਤੀ ਹਟਾਓ। ਕੋਈ ਕਿਸੇ ਨੂੰ ਨਾ ਸਤਾਏ ਤੇ ਕਿਸੇ ਦੀ ਮਜਬੂਰੀ ਤੋਂ ਫ਼ਾਇਦਾ ਨਾ ਉਠਾਏ।
ਭਗਵਾਨ ਦੀ ਆਗਿਆ ਪਾ ਕੇ ਸ਼ਿਸ਼ ਚਾਰੋਂ ਦਿਸ਼ਾ ਨੂੰ ਨਿਕਲ ਗਏ ਤੇ ਬੁਧ ਉਰੁ ਨੂੰ ਚਲੇ ਗਏ ।
ਉਰੁ ਵੇਲਾ ਵਿਚ
ਕਾਂਸ਼ੀਓਂ ਚਲ ਕੇ ਬੁਧ ਉਰੁ ਵੇਲਾ ਜਾ ਰਹੇ ਸਨ ਕਿ ਰਸਤੇ ਵਿਚ ਕੁਝ ਪਸਿਤੇ ਪਾਸੇ ਇਕ ਜਗ੍ਹਾ ਸੀ‘ਕਪਾਸੱਯ’ ਇਥੇ ਸ਼ਰੀਫ਼ ਘਰਾਨਿਆਂ ਦੇ ੩੦ ਨੌਜਵਾਨ ਐਸ਼ ਕਰ ਰਹੇ ਸਨ । ਬੁਧ ਨੇ ਉਨ੍ਹਾਂ ਨੂੰ ਉਪਦੇਸ਼ ਦੇ ਕੇ ਲੋਕ ਕਲਿਆਣ ਵਲ ਲਾ ਦਿਤਾ ਤੇ ਕੋਨੇ ਕੋਨੇ ਵਿਚ ਉਪਦੇਸ਼ ਲਈ ਭੇਜ ਦਿਤਾ।
ਉਰੁ ਵੇਲਾ ਪਹੁੰਚੇ ! ਉਰੁ ਵੇਲਾ ਵਿਚ ਨਿਰੰਜਨਾ ਨਦੀ ਦੇ ਕਿਨਾਰੇ ਕਸ਼ਪ ਗੋਤ੍ਰ ਦੇ ਤਿੰਨ ਬੜੇ ਭਾਰੇ ਵਿਦਵਾਨ ਬ੍ਰਾਹਮਣ ਰਹਿੰਦੇ ਸਨ । ਇਹ ਕਰਮ-ਕਾਂਡੀ ਸਨ। ਜਗ ਹਵਨ ਕਰਨ ਵਾਲੇ ਸਨ। ਵਖੋ ਵਖਰੀਆਂ ਜਗਾਵਾਂ ਤੇ ਰਹਿੰਦੇ ਹੋਏ ਸੈਂਕੜੇ ਸ਼ਿਸ਼ਾਂ ਨੂੰ ਕਰਮ-ਕਾਂਡ ਦੀ ਸਿਖਿਆ ਦਿਆ ਕਰਦੇ ਸਨ।
ਬੁਧ ਨੇ ਇਨ੍ਹਾਂ ਨੂੰ ਉਪਦੇਸ਼ ਦੇ ਕੇ ਆਪਣਾ ਸ਼ਿਸ਼ ਬਣਾ ਲਿਆ ਤੇ ਨਾਲ ਲਗਦੇ ਇਨ੍ਹਾਂ ਦੇ ਇਕ ਹਜ਼ਾਰ ਚੇਲੇ ਬਾਲੇ ਵੀ ਬੁਧ ਦੇ ਸ਼ਿਸ਼ ਬਣ ਗਏ।
੬੭