ਸਮੱਗਰੀ 'ਤੇ ਜਾਓ

ਪੰਨਾ:ਮਹਾਤਮਾ ਬੁੱਧ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੁਧ ਨੇ ਇਨ੍ਹਾਂ ਨੂੰ ਵੀ ਧਰਮ-ਪ੍ਰਚਾਰ ਲਈ ਇਧਰ ਉਧਰ ਭੇਜ ਦਿੱਤਾ।

ਰਾਜਗ੍ਰਹਿ ਵਿਚ

ਭਗਵਾਨ ਬੁੱਧ ਆਪਣੇ ਕੀਤੇ ਵਹਿਦੇ ਮੁਤਾਬਿਕ ਰਾਜ ਗ੍ਰਹਿ ਪਹੁੰਚੇ। ਲੱਠੀਬਨ ਵਿਚ ਇਕ ਜਗ੍ਹਾ ਜਾ ਠਹਿਰੇ। ਜਿਉਂ ਹੀ ਰਾਜਾ ਬਿੰਬਸਾਰ ਨੂੰ ਪਤਾ ਲਗਾ, ਉਹ ਆਪਣੇ ਅਨੇਕ ਘਰਦਿਆਂ ਬਾਹਰਦਿਆਂ ਸਮੇਤ ਭਗਵਾਨ ਦੇ ਚਰਨੀ ਜਾ ਪਹੁੰਚਾ। ਉਸ ਦੇ ਨਾਲ ਕਈ ਬੜੇ ਬੜੇ ਬ੍ਰਾਹਮਣ ਵੀ ਸਨ। ਉਨ੍ਹਾਂ ਨੇ ਭਗਵਾਨ ਦੇ ਨਾਲ ਤਿੰਨ ਕਸ਼ੱਪ ਭਰਾਵਾਂ ਨੂੰ ਵੀ ਦੇਖ ਕੇ ਬੜਾ ਅਚਰਜ ਕੀਤਾ । ਸੋਚਣ ਲਗੇ, ਐਡੇ ਐਡੇ ਵਿਦਵਾਨ ਅਗਨੀ ਪੂਜਕ ਵੀ ਬੁੱਧ ਦੇ ਸ਼ਿਸ਼ ਹੋ ਗਏ ਹਨ

ਬੁੱਧ ਤਾੜ ਗਏ ਉਨ੍ਹਾਂ ਦੇ ਦਿਲ ਦੀ ਗੱਲ ਤੇ ਵਡੇ ਕਸ਼ੱਪ ਨੂੰ ਕਹਿਣ ਲੱਗੇ—“ਦਸੋ ਤੁਸਾਂ ਅਗਨੀ ਪੂਜਾ ਵਗੈਰਾ ਕਿਉਂ ਛੱਡੀ ? ਉਸ ਨੇ ਵਿਸਤਾਰ ਨਾਲ ਦਸਦਿਆਂ ਹੋਇਆਂ ਕਿਹਾ—“ਅਗਨੀ ਪੂਜਾ ਕਰਨ ਦਾ ਕੋਈ ਲਾਭ ਨਹੀਂ। ਪੂਜਾ, ਕਰਮ ਤੇ ਤਪ ਨਾਲ ਮੁਕਤੀ ਹਾਸਲ ਹੁੰਦੀ ਹੈ, ਇਹ ਗਲਤ ਹੈ। ਅਸਾਂ ਜੋ ਕੀਤਾ ਹੈ, ਸੋਚ ਸਮਝ ਕੇ ਹੀ ਕੀਤਾ ਹੈ ।

ਕਸ਼ੱਪ ਦੀਆਂ ਗਲਾਂ ਦਾ ਬਿੰਬਸਾਰ ਤੇ ਨਾਲ ਆਏ ਸੈਂਕੜੇ ਸਾਥੀਆਂ ਤੇ ਬੜਾ ਅਸਰ ਪਿਆ ਤੇ ਉਹ ਸਾਰੇ ਸਮੇਤ ਰਾਜਾ ਦੇ ਬੁਧ ਦੇ ਸ਼ਿਸ਼ ਹੋ ਗਏ।

੬੮