ਕਿਹਾ—“ਜਨਮ ਤੋਂ ਨਾ ਕੋਈ ਬ੍ਰਾਹਮਣ ਹੁੰਦਾ ਹੈ, ਨਾ ਚੰਡਾਲ । ਕਰਮਾਂ ਕਰ ਕੇ ਹੀ ਜੋ ਹੁੰਦਾ ਹੈ, ਹੁੰਦਾ ਹੈ।
ਆਖਰੀ ਦੋੜਾ
ਪੈਂਤਾਲੀਵਾਂ ਚੌਮਾਸਾਂ ਜੇਤ ਬਨ ਵਿਚ ਬਿਤਾ ਕੇ ਬੁਧ ਕਈ ਜਗ੍ਹਾਂ ਦੇ ਦੌੜੇ ਕਰਦੇ ਹੋਏ ਨਾਦਿਕਾ ਪਹੁੰਚੇ । ਨਾਦਿਕਾ ਵੈਸ਼ਾਲੀ ਦੇ ਪਾਸ ਇਕ ਜਗ੍ਹਾਂ ਸੀ । ਵੈਸ਼ਾਲੀ ਵਿਚ ਆਮਰ- ਪਾਲੀ ਨਾਉਂਦੀ ਇਕ ਬੜੀ ਖੂਬਸੂਰਤ ਤੇ ਜਵਾਨ ਵੇਸਵਾ ਰਹਿੰਦੀ ਸੀ। ਉਹ ਬੁਧ ਦੇ ਦਰਸ਼ਨ ਕਰਨ ਆਈ । ਉਸ ਨੂੰ ਉਪਦੇਸ਼ ਦਿੰਦਿਆਂ ਹੋਇਆ ਬੁਧ ਨੇ ਕਿਹਾ-ਦੂਸਰਿਆਂ ਦੇ ਸਹਾਰੇ ਰਹਿਣਾ ਮਹਾਨ ਦੁਖ ਹੈ ਤੇ ਆਪਣੇ ਪੈਰਾ ਤੇ ਖੜੇ ਰਹਿਣਾ ਮਹਾਨ ਸੁਖ ਹੈ। ਇਸਤਰੀਆਂ ਦੂਸਿਰਆਂ ਦੇ ਸਹਾਰੇ ਰਹਿੰਦੀਆਂ ਹਨ ਇਹ ਬੜੀ ਹੈਰਾਨੀ ਵਾਲੀ ਗੱਲ ਹੈ। ਤੁਸੀਂ ਵੀ ਕਿਸੇ ਨਤੀਜੇ ਤੇ ਪਹੁੰਚੋ, ਕਿਉਂਕਿ ਪਰਾਇਆ ਸਹਾਰਾ ਤੇ ਵਿਅੱਮਦੇ ਕਾਰਣ ਇਸਤਰੀਸਾਂ ਨੂੰ ਬਹੁਤ ਕਸ਼ਟ ਹੁੰਦਾ ਹੈ
ਆਮਰਪਾਲੀ ਨੇ ਇਕ ਬੜਾ ਭਾਰਾ ਅੰਬਾਂ ਦਾ ਬਨ ਭੈਟਾ ਕੀਤਾ ਤੇ ਸੰਘ ਸਹਿਤ ਭੋਜਨ ਵੀ ਕਰਵਾਇਆ । ਬੁਧ ਉਸ ਬਨ ਵਿਚ ਕੁਝ ਚਿਰ ਰਹੇ ਤੇ ਫਿਰ ਫਿਰਦੇ ਫਿਰਦੇ “ਪਾਵਾ" ਵਿਚ ਪਹੁੰਚੇ । ਪਾਵਾ ਵਿਚ ਚੁੰਦ ਨਾਉਂਦੇ ਇਕ ਭਗਤ ਨੇ ਸੰਘ ਸਮੇਤ ਬੁਧ ਨੂੰ ਭੋਜਨ ਲਈ ਸਦਿਆ । ਬੁਧ ਗਏ ਤੇ ਉਸ
ਨੇ ਹੋਰਨਾਂ ਚੀਜ਼ਾਂ ਦੇ ਨਾਲ ਨਾਲ ਸੂਰ ਦਾ ਮਾਸ ਵੀ ਖਾਣ ਲਈ ਰਖ ਦਿਤਾ । ਬੁਧ ਉਹ ਵੀ ਖਾ ਗਏ।
੭੯