ਸਮੱਗਰੀ 'ਤੇ ਜਾਓ

ਪੰਨਾ:ਮਹਾਤਮਾ ਬੁੱਧ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਰੀਰ ਅਗੇ ਵਿਗੜਿਆ ਹੋਇਆ ਸੀ । ਮਾਸ ਖਾਣਾ ਨਾਲ ਹੋਰ ਵਿਗੜ ਗਿਆ । ਉਹ ਉਸੇ ਹਾਲਤ ਵਿੱਚ ਉਥੋਂ ਚਲੇ ਗਏ।

ਮਹਾਂ ਪਰਿਨਿਰਵਾਨ ਅੰਤ

ਮੱਲਾਂ ਦੀ ਰਾਜਧਾਨੀ ਕੁਸ਼ੀਨਾਰ ਵਿਚ ਪਹੁੰਚ ਕੇ ਬੁਧ ਹਿਰਨ ਵਤੀ ਨਦੀ ਦੇ ਕਿਨਾਰੇ ਸ਼ਾਲ ਦੇ ਇਕ ਬਨ ਵਿਚ ਚਲੇ ਗਏ ਤੇ ਉਥੇ ਸਾਖੂ ਦੇ ਦੋ ਦ੍ਰਖਤਾਂ ਦੇ ਹੇਠਾਂ, ਉਨ੍ਹਾਂ ਦਾ ਲਈ ਪੰਲਘ ਡਾਹ ਦਿਤਾ ਗਿਆ । ਉਹ ਲੇਟ ਗਏ । ਪਾਸ ਬੜੇ ਬੜੇ ਦਿਵਾਨ ਸ਼ਿਸ਼ ਬੈਠੇ ਸਨ । ਆਨੰਦ ਨੇ ਕਿਹਾ ਚੁੰਦ ਭੋਜਨ ਹੀ ਭਗਵਾਨ ਦੇ ਦੇਹ ਤਿਆਗ ਦਾ ਕਾਰਨ ਹੋ ਰਿਹਾ ਹੈ ।ਬੁਧ ਨੇ ਕਿਹਾ—“ਪਿਆਰੇ ਆਨੰਦ, ਅਜਿਹਾ ਨਾ ਆਖ । ਜ਼ਿੰਦਗੀ ਵਿਚ ਦੋ ਹੀ ਭਿਖਿਆ ਸਭ ਤੋਂ ਸ਼੍ਰੇਸ਼ਟ ਪਾਈਆਂ ਹਨ । ਇਕ ਸੁਜਾਤਾ ਦੀ ਦੂਸਰੀ ਚੁਦ ਦੀ ।”

ਫਿਰ ਬੋਲੇ ਆਨੰਦ ! ਸਭ ਭਿਖੂਆਂ ਨੂੰ ਸਦ ਲਿਆਓ, ਅਸੀਂ ਆਖ਼ਰੀ ਉਰਦੇਸ਼ ਕਰਾਂਗੇ । ਉਹ ਗਿਆ ਤੇ ਫੌਰਨ ਸਭ ਭਿਖੂਆ ਗਏ । ਬੁਧ ਨੇ ਅੱਠਮਗ ਦੀ ਵਿਆਖਿਆ ਕਰਦੇ ਹੋਏ ਕਿਹਾ-"

ਰੋਗ ਸ਼ੋਕ ਬੁਢਾਪਾ ਤੇ ਮੌਤ ਵਗੈਰਾ ਦੁਖ ਜਨਮ ਪਾਉਣ

ਨਾਲ ਹੀ ਹੁੰਦੇ ਹਨ ਤੇ ਜਨਮ ਦਾ ਮੂਲ ਕਾਰਣ ਤ੍ਰਿਸ਼ਨਾ ਹੈ ।ਤ੍ਰਿਸ਼ਨਾ ਪੂਰੀ ਕਦੇ ਨਹੀਂ ਹੁੰਦੀ। ਪੈਰੋ-ਪੈਰ ਵਧਦੀ ਜਾਂਦੀ ਹੈ ਤੇ ਜੀਵਨ ਨੂੰ ਦੁਖੀ ਰਖਦੀ ਹੈ, ਇਸ ਵਾਸਤੇ ਤ੍ਰਿਸ਼ਨਾ ਦਾ ਨਾਸ

੮੦