ਜ਼ਰੂਰੀ ਹੈ।
ਖਾਣਾ ਖਾਓ ਉਤਨਾ ਹੀ ਜਿਤਨਾ ਸਰੀਰ ਰਖਿਆ ਲਈ ਜ਼ਰੂਰੀ ਹੈ । ਜ਼ਿਆਦਾ ਨੁਕਸਾਨ ਦੇਹ ਹੈ।
ਜਿਹੜਾ ਸ਼ਾਹੂਕਾਰਾਂ ਕੋਲੋਂ ਨਹੀਂ ਡਰਦਾ, ਜਿਸ ਦੀਆਂ ਖ਼ਾਹਿਸ਼ਾਂ ਥੋੜੀਆਂ ਹਨ, ਨਿਰਵਾਨ (ਮੁਕਤੀ) ਉਸੇ ਨੂੰ ਹਾਸਲ ਹੁੰਦਾ ਹੈ ।ਜੇ ਨਿਰਵਾਨ ਚਾਹੁੰਦੇ ਹੋ ਤਾਂ ਸੰਤੋਖ ਦਾ ਅਭਿਆਸ ਕਰੋ।
ਤੁਸਾਂ ਜਿਸ ਧਰਮ ਨੂੰ ਗ੍ਰਹਣ ਕੀਤਾ ਹੈ, ਉਸ ਉਤੇ ਪਕੇ ਰਹੋ ਤੇ ਆਪਣਾ ਜੀਵਨ ਉਚਾ ਤੇ ਸੁੱਚਾ ਬਨਾਉ । ਵਹਿਮਾਂ ਭਰਮਾਂ ਵਿਚ ਕਦੇ ਨਾ ਜਾਣਾ । ਗੂਹਦਸ਼ਾ ਵਗੈਰਾ ਕੁਝ ਨਹੀਂ। ਫਲਤ ਜੋਤਸ਼ ਦੀਆਂ ਗਲਾਂ ਤੋਂ ਤੇ ਹਥ ਰੇਖ ਦੇਖ ਕੇ ਅਗਲੀਆਂ ਪਿਛਲੀਆਂ ਗਲਾਂ ਕਹਿਣ ਸੁਨਣ ਤੋਂ ਦੂਰ ਹੀ ਰਹਿਣਾ । ਇਨ੍ਹਾਂ ਵਿਚ ਕੁਝ ਨਹੀਂ । ਅੱਠਮਗ ਤੇ ਚਲੋ ਤੇ ਲੋਕਾਂ ਨੂੰ ਚਲਾਉ । ਮਿਲ ਕੇ ਚਲਣਾ। ਨਫ਼ਰਤ ਕਿਸੇ ਤੋਂ ਨਹੀਂ ਕਰਨੀ । ਸਮਾਜ ਦੇ ਦਬੇ ਪੀਸੇ ਲੋਕਾਂ ਨਾਲ ਖਾਸ ਤੌਰ ਤੇ ਤਾਲ ਮੇਲ ਰਖਣਾ ਤੇ ਉਨ੍ਹਾਂ ਨੂੰ ਉਨਤ ਬਨਾਉਣਾ ।
ਕਰੁਣਾ ਭਰੇ, ਹਮਦਰਦ ਤੇ ਹਿਤੇਸ਼ੀ ਗੁਰੂ ਨੂੰ ਜੋ ਕੁਝ ਕਹਿਣਾ ਚਾਹੀਦਾ ਹੈ, ਮੈਂ ਕਹਿ ਦਿਤਾ ਹੈ, ਆਪ ਇਸ ਸਭ ਨੂੰ ਅਪਣਾ ਲਵੋ,” ਕਹਿੰਦੇ ਕਹਿੰਦੇ ਕਰੁਣਾ ਦੀ ਮੂਰਤ ਬੁਧ ਨੇ ਸ਼ਰੀਰ ਛਡ ਦਿਤਾ । ਇਹ ਗਲ ੪੮੮ ਈ: ਪੂ: ਦੀ ਹੈ ।
ਬੁਧ ਦੇ ਸ਼ਰੀਰ ਤਿਆਗ ਦੀ ਖ਼ਬਰ ਬਿਜਲੀ ਦੀ ਤਰ੍ਹਾਂ
ਸਾਰੇ ਫੈਲ ਗਈ ਤੇ ਟਿਡੀ ਦਲ ਦੀ ਤਰ੍ਹਾਂ ਜਨਸਮੂਹ ਇਕਠਾ ਹੋਇਆ । ਕੁਸ਼ੀਨਾਰ ਦੇ ਮੱਲਰਾਜ ਨੇ ਬੁਧ ਦੀ ਦੇਹ ਨੂੰ ਤਰ੍ਹਾਂ
੮੧