ਤਰ੍ਹਾਂ ਦੇ ਖ਼ੁਸ਼ਬੂਦਾਰ ਪਦਾਰਥ ਲਗਾ ਕੇ ਤੇਲ ਨਾਲ ਭਰੀ ਬੇੜੀ ਵਿਚ ਰਖ ਦਿਤਾ ਤੇ ਦੂਰ ਦੂਰ ਖ਼ਬਰ ਭੇਜ ਦਿਤੀ । ਸੁਣਦਿਆਂ ਹੀ ਧਚੜਿਆਂ ਦੇ ਧਚੜੇ ਲੋਕਾਂ ਦੇ ਆ ਜਮਾ ਹੋਏ । ਸਤਵੇਂ ਦਿਨ ਭਗਵਾਨ ਦਾ ਦਾਹ ਸੰਸਕਾਰ ਹੋਇਆ। ਚਿਖਾ ਬਲ ਰਹੀ ਸੀ ਕਿ ਬਾਰਿਸ਼ ਆ ਗਈ। ਨਤੀਜਾ ਇਹ ਹੋਇਆ ਕਿ ਚਮੜਾ ਤਾਂ ਸਾਰਾ ਸੜ ਗਿਆ ਪਰ ਹਡੀਆਂ ਨਾ ਸੜ ਸਕੀਆਂ । ਉਹ ਚੁਣ ਲੀਤੀਆਂ। ਮੱਲ ਰਾਜਾ ਚਾਹੁੰਦਾ ਓਥੇ ਹੀ ਇਕ ਸੁੰਦਰ ਮੁਨਾਰਾ ਬਨਵਾਉਣਾ ਕਿ ਵੈਸ਼ਾਲੀ ਆਦਕ ਰਾਜਿਆਂ ਦੇ ਦੂਤ ਆਪਣਾ ਆਪਣਾ ਹਡੀਆਂ ਦਾ ਹਿਸਾ ਮੰਗਣ ਲਗੇ । ਮੱਲ ਰਾਜਾ ਨੇ ਦੇਣ ਤੋਂ ਇਨਕਾਰ ਕਰ ਦਿਤਾ। ਨਤੀਜਾ ਇਹ ਹੋਇਆ ਕਿ ਜੰਗ ਹੋਣ ਲਗਾ। ਇਹ ਦੇਖ ਕੇ ਦ੍ਰੋਣਾ ਚਾਰਜ ਨੇ ਜਿਸਦੀ ਕੁਟੀਆ ਦੇ ਕੋਲ ਬੁਧ ਦੇਵ ਨੇ ਆਖ਼ਰੀ ਵਿਸ਼੍ਰਾਮ ਕੀਤਾ ਸੀ, ਸਮਝਾ ਬੁਝਾ ਕੇ ਜੰਗ ਰੋਕ ਦਿਤਾ ਤੇ ਹਡੀਆਂ ਦੇ ਅੱਠ ਹਿਸੇ ਕਰ ਦਿਤੇ।ਸਭ ਆਪਣਾ ੨ ਹਿੱਸਾ ਲੈ ਕੇ ਚਲੇ ਗਏ ਤਾਂ ਨੇਪਾਲ ਦੀ ਤਲ- ਹਟੀ ਦੇ ਇਕ ਰਾਜ-ਪਿਪਲੀਕਾਨਨ ਦੇ ਰ ਜਾ ਦਾ ਦੂਤ ਆ ਗਿਆ। ਉਸ ਨੂੰ ਦ੍ਰੋਣ ਨੇ ਚਿਖਾ ਦਾ ਇਕ ਕੋਲਾ ਦੇ ਦਿਤਾ । ਉਹ ਉਹੋ ਲੈ ਕੇ ਚਲਿਆ ਗਿਆ। ਸਭ ਨੇ ਆਪਣੇ ਆਪਣੇ ਰਾਜ ਵਿਚ ਬੁਧ ਦੀ ਨਿਸ਼ਾਨੀ ਦਾ ਜਲੂਸ ਕਢ ਕੇ ਤੇ ਉਸ ਨੂੰ ਘੜੇ ਵਿਚ ਬੰਦ ਕਰ ਕੇ ਜ਼ਮੀਨ ਵਿਚ ਦਬ ਦਿਤਾ ਤੇ ਉਸ ਉਤੇ ਇਕ ਇਕ ਸੋਹਣਾ ਮੀਨਾਰ ਬਣਵਾ ਦਿਤਾ। ਦ੍ਰੋਣ ਦੇ ਹਿਸੇ ਰਾਖ ਆਈ। ਉਸ ਨੇ ਉਹੋ ਘੜੇ 'ਚ ਭਰਕੇ ਉਸ ਉਤੇ ਇਕ ਮੁਨਾਰਾ ਬਣਵਾਦਿਤਾ
ਇਸ ਤਰਾਂ ਦੁਨੀਆਂ ਦੇ ਇਕ ਬੇਹਤਰੀਨ ਇਨਸਾਨ ਦੀ ਅੰਤ ਹੋਇਆ।