ਸਮੱਗਰੀ 'ਤੇ ਜਾਓ

ਪੰਨਾ:ਮਹਾਤਮਾ ਬੁੱਧ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਾਰ ਸ਼੍ਰੇਸ਼ਟ ਸਚਾਈਆਂ

ਗਇਆ ਵਿਚ ਪਿਪਲ ਹੇਠਾਂ ਵਿਚਾਰਾਂ ਵਿਚ ਮਗਨ ਬੈਠਿਆਂ ਬੁਧ ਨੇ ਜੋ ਗਿਆਨ ਹਾਸਲ ਕੀਤਾ ਤੇ ਜਿਸ ਦੇ ਆਧਾਰ ਤੇ ਉਨ੍ਹਾਂ ਨੇ ਸਾਰੇ ਉਪਦੇਸ਼ਾਂ ਦੀ ਨੀਂਹ ਧਰੀ, ਉਸ ਨੂੰ ਆਖਦੇ ਹਨ,‘ਚਾਰ ਆਰਯਸਸਤਯ' ਅਰਥਾਤ, ਚਾਰ ਸ਼੍ਰੇਸਟ ਸਚਾਈਆਂ। ਉਹ ਇਹ ਹਨ (੧) ਜੱਮਣਾ ਦੁਖ ਹੈ, ਮਰਨਾ ਦੁਖ ਹੈ, ਰੋਗ ਦੁਖ ਹੈ, ਬੁਢਾਪਾ ਦੁਖ ਹੈ, ਪਿਆਰੀ ਚੀਜ਼ ਦਾ ਵਿਛੜਨਾ ਦੁਖ ਹੈ, ਨਾ ਪਿਆਰੀ ਚੀਜ਼ ਦਾ ਮਿਲ ਜਾਣਾ ਦੁਖ ਹੈ।

(੨) ਤ੍ਰਿਸ਼ਨਾ ਤੋਂ ਹੀ ਦੁਖਾਂ ਦੀ ਉਤਪਤੀ ਹੁੰਦੀ ਹੈ।

(੩) ਤ੍ਰਿਸ਼ਨਾ ਦੇ ਨਾਸ਼ ਤੋਂ ਹੀ ਤੋਂ ਹੀ ਦੁਖਾਂ ਦਾ ਨਾਸ਼ ਹੁੰਦਾ ਹੈ।

(੪) ਇਹ ਦੁਖ ਨਿਵਿਰਤੀ ਦੇ ਅਠ ਉਪਾਓ ਹਨ-੧. ਠੀਕ ਦ੍ਰਿਸ਼ਟੀ ੨, ਠੀਕ ਸੰਕਲਪ ੩. ਠੀਕ ਬਾਣੀ, ੪. ਠੀਕ ਕਰਮ, ੫. ਠੀਕ ਜੀਵਨ, ੬.ਠੀਕ ਉਦਮ, ੭. ਠੀਕ ਯਾਦ- ਦਾਸ਼ਤ, ੩. ਠੀਕ ਸਮਾਧੀ

ਬੁਧ ਨੀਤੀ

ਪ੍ਰਾਣੀ ਮਾਤਰ ਦਾ ਹਿਤ ਚਾਹੁਣਾ ਤੇ ਕਲਿਆਣ ਕਰਨਾ ਇਹ ਬੁਧ-ਨੀਤੀ ਹੈ। ਇਸ ਬੁਧਨੀਤੀ ਦਾ ਆਧਾਰ ਹੈ, ਮਨ ਦੀ ਸੁਧਤਾ ਤੇ ਸਦਾਚਾਰੀ ਜੀਵਨ। ਜਿਹੜਾ ਆਪਣਾ ਮਨ

੮੬.