ਸਮੱਗਰੀ 'ਤੇ ਜਾਓ

ਪੰਨਾ:ਮਹਾਤਮਾ ਬੁੱਧ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੇ ਵਸ ਵਿਚ ਨਹੀਂ ਕਰ ਸਕਦਾ, ਜਿਸਦਾ ਮਨ ਭਟਕਦਾ ਰਹਿੰਦਾ ਹੈ, ਉਹ ਨਾ ਧਿਆਨ ਕਰ ਸਕਦਾ ਹੈ ਨਾ ਧਰਮ । ਨਾ ਸੁਖ ਪਾ ਸਕਦਾ ਹੈ, ਨਾ ਸ਼ਾਂਤੀ ।

ਮਨ ਉਤੇ ਕਾਬੂ ਪਾਇਆ ਜਾ ਸਕਦਾ ਹੈ, ਅਭਿਆਸ ਨਾਲ । ਅਭਿਆਸ ਕਰਨਾ ਚਾਹੀਦਾ ਹੈ, ਆਪਣੀਆਂ ਕਰਤੂਤਾਂ ਨੂੰ ਘਟਾਉਣ ਦਾ ਤੇ ਸੰਜਮੀ ਬਣਨ ਦਾ। ਜਦ ਕਰਤੂਤਾਂ ਘਟ ਗਈਆਂ, ਜੀਵਨ ਸਾਦਾ ਤੇ ਸੰਜਮੀ ਥਣ ਗਿਆ, ਮਨ ਆਪਣੇ ਆਪ ਕਾਬੂ ਵਿਚ ਆ ਗਿਆ। ਅਸ਼ਟਾਂਗ ਮਾਰਗ ਤੇ ਪੰਚ ਸ਼ੀਲ ਦੋ ਠੂਸਖੇ ਹਨ ਮਨ ਨੂੰ ਸਿਧੇ ਰਸਤੇ ਤੇ ਪਾਉਣ ਦੇ ਸਦਾ ਤੇ ਸੰਜਮੀ ਬਣਾਉਣ ਦੇ ਤੇ ਪਾਪਾਂ ਤੋਂ ਛੁਡਾਉਣ ਦੇ । ਅਸ਼ਟਾਂਗ ਮਾਰਗ ਉਪਰ ਆ ਗਿਆ ਹੈ, ਪੰਚਸ਼ੀਲ ਵਖਰਾ ਹੁੰਦਾ ਹੋਇਆ ਇਕ ਤਰ੍ਹਾਂ ਨਾਲ ਉਸ ਦੇ ਅੰਦਰ ਹੀ ਹੈ।

ਬੁਧ-ਕਰਮ

ਬੁਧ ਧਰਮ ਵਿਚ ਕਰਮ ਦੀ ਫ਼ਿਲਾਸਫ਼ੀ ਵੀ ਬੜੀ ਡੂੰਘੀ ਤੇ ਵਖਰੇ ਹੀ ਕਿਸਮ ਦੀ ਹੈ। ਉਥੇ ਕਰਮ ਦੀ ਸਤਾ ਸਵੀਕਾਰ ਕਰ ਕੇ ਉਸ ਦਾ ਨਾਉਂ “ਗਿਰਹਕਾਰਕ ਰਖਿਆ ਹੋਇਆ ਹੈ। ਗਿਰਹਕਾਰਕ ਹੀ ਜੀਵਾਂ ਦੇ ਜਨਮ-ਜਨਮਾਂਤਰ ਦਾ ਕਾਰਨ ਸਵਰੂਪ ਹੈ। ਉਸ ਦੀ ਪਰਸ਼ਿਟ ਭੂਮੀ ਹੈ ਪੂਰਬਲੇ ਕਰਮਾਂ ਦੀ ਵਾਸਨਾ, ਸੰਸਕਾਰ ਤੇ ਤਿਰਸ਼ਨਾ । ਜਦੋਂ ਮਨੁੱਖ ਨੂੰ ਨਿਰ-ਮਲ ਬੋਧੀ ਦਵਾਰਾ ਉਹ ਗਿਰਹਕਾਰਕ ਪਰਤੱਖ ਹੋ ਜਾਂਦਾ ਹੈ ਤੇ ਸੰਸਕਾਰ ਅਤੇ ਤਿਰਸ਼ਨਾ ਦਾ ਨਾਸ਼ ਹੋ ਜਾਂਦਾ ਹੈ ਤਾਂ

੮੭