ਸਮੱਗਰੀ 'ਤੇ ਜਾਓ

ਪੰਨਾ:ਮਹਾਤਮਾ ਬੁੱਧ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਿਰਹਕਾਰਕ ਕਿਤੇ ਪੈਰ ਨਹੀਂ ਪਸਾਰ ਸਕਦਾ ਤੇ ਇਸ ਤਰਾਂ ਮਨੁਖ ਜਨਮ-ਮਰਣ ਤੋਂ ਛੁਟ ਜਾਂਦਾ ਹੈ ।

ਬੌਧ-ਸਾਂਧਨਾ

ਬੌਧ ਸਾਧਨਾ ਦਾ ਮਸਕਦ ਬੋਧ ਪਰਾਪਤੀ ਹੈ । ਬੌਧ ਪਰਾਪਤੀ ਲਈ ਪੂਜਾ ਪਾਠ ਜਾਪ ਜਗ ਜਾਂ ਤਪ ਤਪ ਮਰਣ ਦੀ ਲੋੜ ਨਹੀਂ ਹੈ। ਵਿਚਲਾ ਰਸਤਾ ਠੀਕ ਹੈ। ਨਾਂ ਤਾਂ ਸਰੀਰ ਨੂੰ ਬਹੁਤਾ ਕਸਿਆ ਹੀ ਜਾਏ ਤੇ ਨਾ ਹੀ ਬਹੁਤ ਢਿੱਲਾ ਹੀ ਰਖਿਆ ਜਾਏ । ਸਭ ਕੁਝ ਕੀਤਾ ਜਾਏ ਪਰ ਮਰ-ਯਾਦਾ ਦਾ, ਦੇਹ ਅਤੇ ਮਨ ਨੂੰ ਸ਼ੁਧ ਨਿਰਮਲ ਅਤੇ ਪਵਿਤਰ ਰਖਣ ਵਾਲਾ, ਕਰਮ ਵੀਰ ਅਤੇ ਧਰਮ ਵੀਰ ਬਣਾਉਣ ਵਾਲਾ। ਇਸ ਦੇ ਵਾਸਤੇ “ਦਸ਼ਸੀਲ" ਦਾ ਨੁਸਖਾ ਦਸਿਆ ਹੈ । ਉਸ ਨੂੰ “ਮਹਾ ਮੰਗਲ” ਵੀ ਕਹਿੰਦੇ ਹਨ ।

ਉਪਾਸਕ-ਧਰਮ

ਬੌਧ, ਸਾਧੂਆਂ ਅਤੇ ਸਾਧਾਰਣ ਗ੍ਰਿਹਸਥੀਆਂ ਵਿਚ ਕੋਈ ਬਾਹਲਾ ਭੇਦ ਨਹੀਂ ਮੰਨਦੇ, ਬਲਕਿ ਕਈ ਹਾਲਤਾਂ ਵਿਚ ਉਹ ਸਾਧੂ ਨਾਲੋਂ ਗ੍ਰਿਹਸਥੀ ਨੂੰ ਤਰਜੀਹ ਦੇਂਦੇ ਹਨ। ਉਹ ਕਹਿੰਦੇ ਹਨ-ਗ੍ਰਿਹਸਥੀਓ ! ਪ੍ਰਾਣੀ ਮਾਤਰ ਦਾ ਹਿਤ ਕਰੋ । ਕਿਸੇ ਤੋਂ ਘਿਰਣਾ ਜਾਂ ਨਫ਼ਰਤ ਨਾ ਕਰੋ । ਕਿਸੇ ਨੂੰ ਨਾ ਸਤਾਓ ਤੇ ਨਾ ਉਸਦੀ ਮਜ਼ਬੂਰੀ ਤੋਂ ਫ਼ਾਇਦਾ ਉਠਾਓ। ਇਹ

੮੮