ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/226

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੱਝ

432

ਮੱਝੀਂ ਘਰੀਂ ਵਰਿਆਮਾਂ
ਘੋੜੀਆਂ ਘਰੀਂ ਸੁਲਤਾਨਾਂ

433

ਜਿਸ ਦੇ ਘਰ ਲਵੇਰਾ
ਉਹ ਸਭ ਤੋਂ ਚੰਗੇਰਾ

434

ਮੱਝ ਲੋਹੀ ਭੋਂ ਲੋਹਾ

ਰੰਨ ਜੱਟੀ

ਹੋਰ ਸਭ ਚੱਟੀ

435

ਮੱਝ ਪਾਂਜੇ ਘਰ ਆਂਜੇ
ਗਾਂ ਤੀਜੇ ਡੂਮਾਂ ਦੀਜੇ

436

ਭੇਡ ਭੂਰੀ ਮਹਿੰ ਡੱਬੀ

ਦਾੜ੍ਹੀ ਵਾਲੀ ਰੰਨ
ਤਿੰਨੇ ਚੀਜ਼ਾਂ ਛੋਡ ਕੇ

ਸੌਦਾ ਕਰੀਂ ਨਿਸ਼ੰਗ

437

ਦਿਲ ਸੁੰਦਰ ਘੋੜੀ

ਮੁੱਖ ਸੁੰਦਰ ਮਰਦ
ਰੂਪ ਸੁੰਦਰ ਗੋਰੀ

ਸਿੰਗ ਸੁੰਦਰ ਭੈਂਸ

438

ਸਿੰਗ ਬਾਂਕੇ ਮੈਸ ਸੋਹੇ

ਸੁੰਮ ਬਾਂਕੇ ਘੋੜੀਆਂ
ਮੁੱਛ ਬਾਂਕੀ ਮਰਦ ਸੋਹੇ
ਨੈਣ ਬਾਂਕੇ ਗੋਰੀਆਂ

224/ਮਹਿਕ ਪੰਜਾਬ ਦੀ