ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/266

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

88

ਤੂਤ

ਬੰਤੋ ਬਣ ਬੱਕਰੀ
ਜਟ ਬਣਦਾ ਤੂਤ ਦਾ ਟਾਹਲ਼ਾ

89

ਨੀ ਮੈਂ ਲਗਰ ਤੂਤ ਦੀ
ਲੜ ਮਧਰੇ ਦੇ ਲਾਈ

90

ਕਿੱਕਰਾਂ ਵੀ ਲੰਘ ਆਈ

ਬੇਰੀਆਂ ਵੀ ਲੰਘ ਆਈ
ਲੰਘਣੋਂ ਰਹਿ ਗੇ ਤੂਤ
ਜੇ ਮੇਰੀ ਸੱਸ ਮਰਜੇ-

ਦੂਰੋਂ ਮਾਰਾਂ ਕੂਕ

91

ਨਿੰਮ

ਕੌੜੀ ਨਿੰਮ ਨੂੰ ਪਤਾਸੇ ਲਗਦੇ
ਵਿਹੜੇ ਛੜਿਆਂ ਦੇ

92

ਨਿੰਮ ਦਾ ਕਰਾਦੇ ਘੋਟਣਾ
ਕਿਤੇ ਸੱਸ ਕੁਟਣੀ ਬਣ ਜਾਵੇ

93

ਤੇਰੀ ਸਿਖਰੋਂ ਪੀਂਘ ਟੁੱਟ ਜਾਵੇ
ਨਿੰਮ ਨਾਲ਼ ਝੂਟਦੀਏ

94

ਤੇਰੇ ਝੁਮਕੇ ਲੈਣ ਹੁਲਾਰੇ
ਨਿੰਮ ਨਾਲ਼ ਝੂਟਦੀਏ

95

ਤੋਤਾ ਪੀ ਗਿਆ ਗੁਲਾਬੀ ਰੰਗ ਤੇਰਾ
ਨਿੰਮ ਨਾਲ਼ ਝੂਟਦੀਏ

96

ਲੱਛੋ ਬੰਤੀ ਪੀਣ ਸ਼ਰਾਬਾਂ

ਨਾਲ਼ ਮੰਗਣ ਤਰਕਾਰੀ
ਲੱਛੋ ਨਾਲ਼ੋਂ ਚੜ੍ਹਗੀ ਬੰਤੋ

264/ਮਹਿਕ ਪੰਜਾਬ ਦੀ