ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕੱਲੇ ਵੀ ਖੇਡੀ ਜਾਂਦੀ ਹੈ। ਥਾਲ ਗੀਤਾਂ ਨਾਲ਼ ਗਿਣਤੀ ਕੀਤੀ ਜਾਂਦੀ ਹੈ:———

ਥਾਲ਼ ਥਾਲ਼ ਥਾਲ਼
ਮਾਂ ਮੇਰੀ ਦੇ ਲੰਮੇ ਵਾਲ਼
ਪਿਓ ਮੇਰਾ ਸ਼ਾਹੂਕਾਰ
ਅੰਦਰੋਂ ਪਾਣੀ ਰੁੜ੍ਹਦਾ ਆਇਆ
ਰੁੜ੍ਹ-ਰੁੜ੍ਹ ਪਾਣੀਆਂ
ਸੁਰਮੇਦਾਣੀਆਂ
ਸੁਰਮਾਂ ਪਾਵਾਂ
ਪਾਵਾਂ ਫੁੱਲ ਗੁਲਾਬ ਦਾ
ਭਾਬੀ ਮੇਰੀ ਜ਼ੁਲਫ਼ਾਂ ਵਾਲੀ
ਵੀਰ ਮੇਰਾ ਸਰਦਾਰ
ਆਲ ਮਾਲ਼
ਹੋਇਆ ਬੀਬੀ ਪਹਿਲਾ ਥਾਲ਼

ਭੈਣ ਵੀਰ ਨੂੰ ਯਾਦ ਕਰਦੀ ਹੋਈ ਅਗਲਾ ਥਾਲ਼ ਗਾਉਂਦੀ ਹੈ:———

ਕੋਠੇ ਉੱਤੇ ਗੰਨਾ
ਵੀਰ ਮੇਰਾ ਲੰਮਾ
ਭਾਬੋ ਮੇਰੀ ਪਤਲ਼ੀ
ਜੀਹਦੇ ਨੱਕ ਮੱਛਲੀ
ਮੱਛਲੀ ’ਤੇ ਮੈਂ ਨਹਾਵਣ ਗਈਆਂ
ਲੰਡੇ ਪਿੱਪਲ਼ ਹੇਠ
ਲੰਡਾ ਪਿੱਪਲ਼ ਢੈਅ ਗਿਆ
ਮੱਛਲੀ ਆ ਗਈ ਹੇਠ
ਮੱਛਲੀ ਦੇ ਦੋ ਮਾਮੇ ਆਏ
ਮੇਰਾ ਆਇਆ ਜੇਠ
ਜੇਠ ਦੀ ਮੈਂ ਰੋਟੀ ਪਕਾ ਤੀ
ਨਾਲ਼ ਪਕਾਈਆਂ ਤੋਰੀਆਂ
ਅੱਲਾ ਮੀਆਂ ਭਾਗ ਲਾਏ
ਵੀਰਾਂ ਦੀਆਂ ਜੋੜੀਆਂ
ਭਰਾਵਾਂ ਦੀਆਂ ਜੋੜੀਆਂ

ਹੋਰ

ਛਈ ਛਈ ਛਈਆਂ
ਖਖੜੀਆਂ ਖਰਬੂਜ਼ੇ ਖਾਂ
ਖਾਂਦੀ-ਖਾਂਦੀ ਕਾਬਲ ਜਾਂ
ਓਥੋਂ ਲਿਆਵਾਂ ਗੋਰੀ ਗਾਂ

51/ਮਹਿਕ ਪੰਜਾਬ ਦੀ