ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/137

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

83.
ਕੁੜਮਾਂ ਜੋਰੋ ਐਂ ਬੈਠੀ
ਜਿਵੇਂ ਫੁੱਟਾ ਭੜੋਲੇ ਦਾ ਥੱਲਾ
ਨਕਾਰੀਏ ਕੰਮ ਕਰ ਨੀ
ਤੂੰ ਕਿਉਂ ਛੱਡਿਆ ਧੰਦਾ
ਨਕਾਰੀਏ ਕੰਮ ਕਰ ਨੀ

84.
ਤੇਰੀ ਬੋਤਲ ਫੁਟਗੀ ਵੇ
ਕੁੜਮਾਂ ਸ਼ਰਾਬੀਆ ਲਾਲਚੀਆ
ਤੇਰੀ ਜੋਰੋ ਰੁਸਗੀ ਵੇ
ਕੁੜਮਾਂ ਸ਼ਰਾਬੀਆ ਲਾਲਚੀਆ
ਉਹਨੂੰ ਹੁਣ ਕੌਣ ਮਨਾਵੇ ਵੇ
ਕੁੜਮਾਂ ਸ਼ਰਾਬੀਆ ਲਾਲਚੀਆ
ਛੜਾ ਮਨਾਵੇ ਵੇ
ਕੁੜਮਾਂ ਸ਼ਰਾਬੀਆ ਲਾਲਚੀਆ

85.
ਕਿੱਕਣ ਜੀਵੇਂਗੀ ਨੀ ਕੁੜਮਾਂ ਜ਼ੋਰੋ ਯਾਰ ਬਿਨਾਂ
ਕਿੱਕਣ ਜੀਵੇਂਗੀ
ਤੂੰ ਤਾਂ ਐਂ ਸੁੰਨੀ
ਜਿਉਂ ਘੋੜਾ ਸੁੰਨਾ ਅਸਵਾਰ ਬਿਨਾਂ
ਕਿੱਕਣ ਜੀਵੇਂਗੀ ਨੀ ਕੁੜਮਾਂ ਜ਼ੋਰੋ ਯਾਰ ਬਿਨਾਂ
ਤੂੰ ਤਾਂ ਮੈਂ ਸੁੰਨੀ
ਜਿਉਂ ਰੋਹੀ ਸੰਨੀ ਬਘਿਆੜ ਬਿਨਾਂ
ਕਿੱਕਣ ਜੀਵੇਂਗੀ ਨੀ ਕੁੜਮਾਂ ਜ਼ੋਰੋ ਯਾਰ ਬਿਨਾਂ
ਤੂੰ ਤਾਂ ਐਂ ਸੁੰਨੀ
ਜਿਉਂ ਪਿੰਡ ਸੁੰਨਾ ਚੌਕੀਦਾਰ ਬਿਨਾਂ
ਕਿੱਕਣ ਜੀਵੇਂਗੀ ਨੀ ਕੁੜਮਾ ਜ਼ੋਰੋ ਯਾਰ ਬਿਨਾਂ
ਤੂੰ ਤਾਂ ਐਂ ਸੁੰਨੀ
ਜਿਉਂ ਪਰਜਾ ਸੁੰਨੀ ਸਰਕਾਰ ਬਿਨਾਂ

ਮਹਿੰਦੀ ਸ਼ਗਨਾਂ ਦੀ/141