ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸਾਡੇ ਨਵੇਂ ਸੱਜਣ ਘਰ ਆਏ
ਸਲੋਨੀ ਦੇ ਨੈਣ ਭਰੇ
ਸਾਨੂੰ ਕੀ-ਕੀ ਵਸਤ ਲਿਆਏ
ਸਲੋਨੀ ਦੇ ਨੈਣ ਭਰੇ
ਚਾਂਦੀ ਸਜੀ ਤੇਰੀ ਘੋੜੀ ਸੱਜਣਾ
ਸੋਨੇ ਦੀ ਲਗਾਮ
ਜਿਨ੍ਹਾਂ ਰਾਹੀਂ ਤੂੰ ਆਇਆ ਸੱਜਣਾ
ਤਾਰੇ ਕਰਨ ਸਲਾਮ
ਸੁਆਗਤੀ ਹੇਅਰਿਆਂ ਮਗਰੋਂ ਵਿਆਹ ਦੀ ਖ਼ੁਸ਼ੀ ਵਿਚ ਮਸਤ ਹੋਈਆ
ਮੁਟਿਆਰਾਂ ਕੁੜਮ ਅਤੇ ਬਰਾਤੀਆਂ ਨੂੰ ਚੁਰਚੁਰੇ ਹੇਅਰੇ ਦੇ ਕੇ ਮਾਹੌਲ ਨੂੰ ਹੁਲਾਸ
ਪੂਰਨ ਬਣਾ ਦੇਂਦੀਆਂ। ਪਹਿਲਾਂ ਕੁੜਮ ਦੀ ਬਾਰੀ ਆਉਂਦੀ ਹੈ:
ਚਾਦਰ ਵੀ ਕੁੜਮਾ ਮੇਰੀ ਪੰਜ ਗਜ਼ੀ
ਵਿਚ ਗੁਲਾਬੀ ਫੁੱਲ
ਜਦ ਮੈਂ ਨਿਕਲੀ ਪਹਿਨ ਕੇ
ਤੇਰੀ ਸਾਰੀ ਜਨੇਤ ਦਾ ਮੁੱਲ
ਕੁੜਮਣੀ ’ਤੇ ਨਿਸ਼ਾਨਾ ਸਾਧਿਆ ਜਾਂਦਾ ਹੈ:
ਕਾਲ਼ੀ ਕੁੜਮਾ ਤੇਰੀ ਕੰਬਲੀ
ਕਾਲ਼ੀ ਤੇਰੀ ਜੋ
ਮਾਘ ਮਹੀਨੇ ਪੁੰਨ ਕਰ
ਤੈਨੂੰ ਪੁੰਨ ਪ੍ਰਾਪਤ ਹੋ
ਕਦੇ ਨਾ ਵਾਹੀਆਂ ਬੋਦੀਆਂ
ਕਦੇ ਨਾ ਲਾਇਆ ਤੇਲ
ਤੇਰੇ ਵਰਗੇ ਕਲੂੰਜੜੇ
ਸਾਡੀ ਗਲ਼ੀਏਂ ਵੇਚਦੇ ਤੇਲ
ਉਹ ਤਾਂ ਉਸ ਨੂੰ ਖੋਤਾ ਬਣਾਉਣ ਤਕ ਜਾਂਦੀਆਂ ਹਨ:
ਮਹਿੰਦੀ ਸ਼ਗਨਾਂ ਦੀ/158