ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/163

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

26.
ਡੱਬੀ ਮੇਰੀ ਕੰਚ ਦੀ
ਕੋਈ ਵਿਚ ਸਰ੍ਹੋਂ ਦਾ ਸਾਗ
ਹੋਰਾਂ ਦੇ ਮੱਥੇ ਤਿਉੜੀਆਂ
ਮੇਰੇ ਵੀਰ ਦੇ ਮੱਥੇ ਭਾਗ

27.
ਡੱਬੀ ਵੀਰਾ ਤੇਰੀ ਕੰਚ ਦੀ
ਵਿਚ ਸਰ੍ਹੋਂ ਦਾ ਸਾਗ
ਹੋਰਨਾਂ ਮੱਥੇ ਤਿਉੜੀਆਂ
ਮੇਰੇ ਵੀਰ ਦੇ ਮੱਥੇ ਭਾਗ

28.
ਕਿਉਂ ਖੜੈ ਵੀਰਾਂ ਕਿਉਂ ਖੜੈ
ਕੀਹਦੀ ਕਰਦੈ ਆਸ
ਬਾਪ ਜੁ ਤੇਰਾ ਘਰ ਨਹੀਂ
ਤੂੰ ਚਲ ਭਾਈਆਂ ਦੇ ਸਾਥ

29.
ਜੁੱਤੀ ਵੇ ਵੀਰਾ ਤੇਰੀ ਜੜਕਣੀ
ਤੁਰੇਂ ਪੱਬਾਂ ਦੇ ਭਾਅ
ਸਿਖ਼ਰ ਦੁਪਹਿਰੇ ਚੜ੍ਹ ਚਲਿਐ
ਤੈਨੂੰ ਨਵੀਂ ਬੰਨੋ ਦਾ ਚਾਅ

30.
ਅੰਦਰ ਵੀ ਲਿੱਪਾਂ ਵੀਰਾ
ਵਿਹੜੇ ਕਰਾਂ ਛੜਕਾ
ਮੱਥਾ ਟੇਕਣਾ ਭੁੱਲ ਗਿਆ
ਤੈਨੂੰ ਨਵੀਂ ਬੰਨੋ ਦਾ ਚਾਅ

ਮਹਿੰਦੀ ਸ਼ਗਨਾ ਦੀ/167