ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
140.
ਅੱਠ ਕੂਏਂ ਨੌ ਪਾੜਛੇ ਨੀ ਚਤਰੋ
ਤੇ ਪਾਣੀ ਘੁੰਮਣ ਘੇਰ
ਜਿੰਨੇ ਪੱਤੇ ਬਣੋ ਬਣਾਸ ਦੇ
ਉਨੇਂ ਪਾਣੀ ਸੋਰ
141.
ਨੀ ਹਾਥੀ ਵਰਗੀ ਪਤਲੀਏ
ਕੋਇਲ ਵਰਗੀਏ ਲਾਲ
ਕੁੱਤੇ ਦੀ ਤੇਰੀ ਭੌਕਣੀ
ਗਧੇ ਦੀ ਤੇਰੀ ਚਾਲ
142.
ਚੁਟਕੀ ਮਾਰਾਂ ਰਾਖ਼ ਦੀ
ਤੈਨੂੰ ਖੋਤਾ ਲਵਾਂ ਬਣਾ
ਦਸ ਮਣ ਛੋਲੇ ਲੱਦ ਕੇ
ਤੈਨੂੰ ਪਾਵਾਂ ਸਿਵਿਆਂ ਦੇ ਰਾਹ
143.
ਚੁਟਕੀ ਮਾਰਾਂ ਰਾਖ ਦੀ
ਵੇ ਤੈਨੂੰ ਬੱਕਰਾ ਲਵਾਂ ਬਣਾ
ਚੌਕੀ ਜਾਵਾਂ ਹਦਰ ਸ਼ੇਖ਼ ਦੀ
ਤੈਨੂੰ ਉਹਨੂੰ ਦਿਆਂ ਚੜ੍ਹਾ
144.
ਚੁਟਕੀ ਮਾਰਾਂ ਰਾਖ਼ ਦੀ ਵੇ
ਤੈਨੂੰ ਬਾਂਦਰ ਲਵਾਂ ਬਣਾ
ਗਲ਼ ਵਿਚ ਰੱਸਾ ਪਾਇਕੇ
ਤੈਥੋਂ ਖੇਡਾਂ ਲਵਾਂ ਪਵਾ
ਮਹਿੰਦੀ ਸ਼ਗਨਾਂ ਦੀ/192