ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
29.
ਆਉਂਦੀ ਕੁੜੀਏ ਜਾਂਦੀ ਕੁੜੀਏ
ਚਿਊਕਣੀ ਮਿੱਟੀ ਦੇ ਖਾਰੇ
ਖਦ ਖਦ ਖੀਰ ਰਿਝਦੀ
ਖਾਣਗੇ ਰੁਮਾਲਾਂ ਵਾਲੇ
ਖਦ ਖਦ ਖੀਰ ਰਿਝਦੀ
30.
ਆਉਂਦੀ ਕੁੜੀ ਨੇ ਸੁੱਥਣ ਸਮਾਲੀ
ਕੁੰਦੇ ਚਾਰ ਰੱਖਦੀ
ਮਾਰੀ ਸ਼ੌਕ ਦੀ
ਹੱਥ ’ਚ ਰੁਮਾਲ ਰੱਖਦੀ
ਮਾਰੀ ਸ਼ੌਕ ਦੀ
31.
ਆਉਂਦੀ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਛੋਲੇ
ਫੜ ਲੈ ਕੇਸਾਂ ਤੋਂ
ਜੱਟ ਫੇਰ ਨਾ ਬਰਾਬਰ ਬੋਲੇ
ਫੜ ਲੈ ਕੇਸਾਂ ਤੋਂ
32.
ਜਾਂਦੀ ਕੁੜੀਏ
ਭਿਉਂ ਗੜਵੇ ਵਿਚ ਛੋਲੇ
ਨੀ ਫੜ ਲੇ ਕੇਸਾਂ ਤੋਂ
ਮੁੰਡਾ ਫੇਰ ਨਾ ਬਰੋਬਰ ਬੋਲੇ
ਨੀ ਫੜ ਲੈ ਕੇਸਾਂ ਤੋਂ
ਮਹਿੰਦੀ ਸ਼ਗਨਾਂ ਦੀ/218