ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/222

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

62.
ਆਉਂਦੀ ਕੁੜੀਏ
ਮੁਰਕੀ ਚੁਰਕੀ ਕੋਕਰੂ ਕੰਨਾਂ ਦੇ ਵਾਲ਼ੇ
ਬਈ ਨੇਕੀ ਖੱਟ ਜਾਣਗੇ
ਮਿੱਠੀਆਂ ਜ਼ਬਾਨਾਂ ਵਾਲੇ
ਬਈ ਨੇਕੀ ਖਟ ਜਾਣਗੇ

63.
ਆਉਂਦੀਏ ਕੁੜੀਏ ਜਾਂਦੀਏ ਕੁੜੀਏ
ਭਰ ਲਿਆ ਗਲਾਸ ਕੱਚੀ ਲੱਸੀ ਦਾ
ਨੀ ਤੇਰੇ ਹਾਣ ਦਾ ਮੁੰਡਾ
ਪਿੰਡ ਮਾਦਪੁਰ ਦੱਸੀਦਾ
ਨੀ ਤੇਰੇ ਹਾਣ ਦਾ ਮੁੰਡਾ

64.
ਆਉਂਦੀਏ ਕੁੜੀਏ ਜਾਂਦੀਏ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਗਾਨੀ
ਨੀ ਮਾਪੇ ਤੈਨੂੰ ਘੱਟ ਰੋਣਗੇ
ਬਹੁਤਾ ਰੋਣਗੇ ਦਿਲਾਂ ਦੇ ਜਾਨੀ
ਨੀ ਮਾਪੇ ਤੈਨੂੰ ਘੱਟ ਰੋਣਗੇ

65.
ਆਉਂਦੀ ਕੁੜੀਏ ਜਾਂਦੀ ਕੁੜੀਏ
ਉੱਚਾ ਚੁਬਾਰਾ ਹੇਠ ਪੌੜੀਆਂ
ਪਤਲੋ ਰੂੰ ਪਈ ਵੇਲੇ
ਵਿਛੜੇ ਸੱਜਣਾਂ ਦੇ
ਕਦੋਂ ਹੋਣਗੇ ਸੰਜੋਗੀ ਮੇਲੇ
ਵਿਛੜੇ ਸੱਜਣਾਂ ਦੇ
.

ਮਹਿੰਦੀ ਸ਼ਗਨਾਂ ਦੀ/226