ਸਮੱਗਰੀ 'ਤੇ ਜਾਓ

ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/221

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਖਿੱਚੀ ਤੇਰਾ ਮੋਹ ਆਉਂਦਾ
ਹੋਰ ਕਿਹੜਾ ਘਰ ਵਸਦੇ ਥੋਹੜੇ
ਖਿੱਚੀ ਤੇਰਾ ਮੋਹ ਆਉਂਦਾ

58.
ਖੜੋਤੀ ਕੁੜੀਏ
ਸੱਚ ਦੇ ਬਚਨ ਵਿਚ ਰੌਣਾ
ਨੀ ਖੂਹ ਦੇ ਚੱਕ ਵਾਂਗੂੰ
ਫੇਰ ਨੀ ਜਗਤ ’ਤੇ ਆਉਣਾ
ਨੀ ਖੂਹ ਦੇ ਚੱਕ ਵਾਂਗੂੰ

59.
ਆਉਂਦੀ ਕੁੜੀ ਨੇ ਬਾਗ਼ ਲਵਾਇਆ
ਵਿਚ ਬਰੋਟਾ ਹੱਲਿਆ ਨੀ
ਮਾਂ ਦਾ ਸੂਰਮਾ
ਬਹੂ ਦੇ ਮੂਹਰੇ ਚੱਲਿਆ ਨੀ
ਮਾਂ ਦਾ ਸੂਰਮਾ

60.
ਆਉਂਦੀ ਕੁੜੀਏ
ਸੱਚ ਦੇ ਬਚਨ ਹੁੰਦੇ ਗੂੜ੍ਹੇ
ਬਈ ਸੱਗੀਆਂ ਨਿਲਾਮ ਹੋ ਗਈਆਂ
ਹੁਣ ਚੱਲ ਪਏ ਜਲੇਬੀ ਜੂੜੇ ਬਈ
ਸੱਗੀਆਂ ਨਿਲਾਮ ਹੋ ਗਈਆਂ

61.
ਆਉਂਦੀ ਕੁੜੀਏ
ਬੀਜ ਦੇ ਮੱਕੀ ਦੇ ਵੱਢ ਆਲੂ
ਪਹਿਰਾ ਆਇਆ ਕਲਜੁਗ ਦਾ
ਸੱਸਾਂ ਕੀਤੀਆਂ ਨੂੰਹਾਂ ਨੇ ਚਾਲੂ
ਪਹਿਰਾ ਆਇਆ ਕਲਜੁਗ ਦਾ

ਮਹਿੰਦੀ ਸ਼ਗਨਾਂ ਦੀ/225