ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/220

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

53.
ਆਉਂਦੀ ਕੁੜੀਏ ਜਾਂਦੀ ਕੁੜੀਏ
ਸੱਚ ਦੇ ਬਚਨਾਂ ਦੀ ਆਰੀ
ਆਹ ਲੈ ਮਾਏਂ ਸਾਂਭ ਕੁੰਜੀਆਂ
ਧੀਆਂ ਕਰ ਚੱਲੀਆਂ ਸਰਦਾਰੀ
ਆਹ ਲੈ ਮਾਏ ਸਾਂਭ ਕੁੰਜੀਆਂ

54.
ਖੜੋਤੀ ਕੁੜੀਏ
ਚੱਕ ਲਿਆ ਬਾਗ਼ ਵਿਚੋਂ ਊਰੇ
ਭਾਗਾਂ ਵਾਲ਼ਿਆਂ ਦੇ
ਅੱਜ ਹੋ ਗਏ ਕਾਰਜ ਪੂਰੇ
ਭਾਗਾਂ ਵਾਲ਼ਿਆਂ ਦੇ

55.
ਖੜੋਤੀ ਕੁੜੀ ਦੇ ਵੱਡੇ ਵੱਡੇ ਵਾਲ਼ੇ
ਕੋਲ ਨੱਢਾ ਬੜ੍ਹਕਾਂ ਮਾਰੇ
ਨੀ ਮੋਗੇ ਦੁੱਧ ਵਿਕਦਾ
ਤੂੰ ਲੈ ਲੈ ਨਵੀਏਂ ਮੁਟਿਆਰੇ
ਨੀ ਮੋਗੇ ਦੁੱਧ ਵਿਕਦਾ

56.
ਆਉਂਦੀ ਕੁੜੀਏ
ਜੋਰੋ ਨਿਕਲੀ ਪੰਜੇਬਾਂ ਪਾ ਕੇ
ਮੁੰਡਿਓ ਮਾਰਿਓ ਠੀਕਰੀਆਂ
ਪਰ ਮਾਰਿਓ ਪ੍ਰੀਤਾਂ ਲਾ ਕੇ
ਮੁੰਡਿਓ ਮਾਰਿਓ ਠੀਕਰੀਆਂ

57.
ਬੰਤੀ ਕੁੜੀਏ ਦਾਰੀਏ
ਭੱਠੀ ਭਨਾ ਲੈ ਨੀ ਰੋੜੇ

ਮਹਿੰਦੀ ਸ਼ਗਨਾਂ ਦੀ/224