ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/225

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਿੱਧਾ

ਕਿਸੇ ਵਿਸ਼ੇਸ਼ ਮੌਕੇ 'ਤੇ ਜਦੋਂ ਸਾਡੇ ਅੰਦਰੋਂ ਖ਼ੁਸ਼ੀ ਦੀਆਂ ਤਰੰਗਾਂ ਉਗਮਦੀਆਂ ਹਨ ਤਾਂ ਸਾਡਾ ਮਨ ਵਜਦ ਵਿਚ ਆ ਜਾਂਦਾ ਹੈ ਤੇ ਅਸੀਂ ਆਪਣੇ ਸਰੀਰ ਦੀਆਂ ਹਰਕਤਾਂ ਰਾਹੀਂ ਇਸ ਦਾ ਪ੍ਰਗਟਾਵਾ ਕਰਦੇ ਹਾਂ। ਰਾਗ ਅਤੇ ਤਾਲ ਦੇ ਸੁਮੇਲ ਨਾਲ਼ ਮਨੁੱਖ ਨੱਚ ਉਠਦਾ ਹੈ। ਕੱਲੇ ਮਨੁੱਖ ਦੀ ਖ਼ੁਸ਼ੀ ਵਿਚ ਸ਼ਾਮਲ ਹੋਣ ਲਈ ਜਦੋਂ ਉਸ ਦੇ ਦੂਜੇ ਸਾਥੀ ਉਸ ਨਾਲ ਰਲ ਕੇ ਨੱਚਣ ਲਗਦੇ ਹਨ ਤਾਂ ਇਹ ਨਾਚ ਸਮੂਹਿਕ ਨਾਚ ਦਾ ਰੂਪ ਧਾਰ ਲੈਂਦਾ ਹੈ ਜਿਸ ਨੂੰ ਅਸੀਂ ਲੋਕ ਨਾਚ ਦਾ ਨਾਂ ਦੇਂਦੇ ਹਾਂ।
ਲੋਕ ਨਾਚ ਗਿੱਧਾ ਪੰਜਾਬੀ ਮੁਟਿਆਰਾਂ ਦਾ ਜਜ਼ਬਿਆਂ ਮੌਤਾ ਮਨਮੋਹਕ ਲੋਕ ਨਾਚ ਹੈ। ਗਿੱਧੇ ਦੇ ਨੱਚਣ ਨੂੰ ਗਿੱਧਾ ਪਾਉਣਾ ਆਖਦੇ ਹਨ। ਗਿੱਧਾ ਕਿਸੇ ਵੀ ਖ਼ੁਸ਼ੀ ਦੇ ਅਵਸਰ ਤੇ ਪਾਇਆ ਜਾ ਸਕਦਾ ਹੈ। ਪੁਰਾਤਨ ਸਮੇਂ ਤੋਂ ਹੀ ਵਿਆਹ-ਸ਼ਾਦੀ ਦੇ ਅਵਸਰ ਤੇ ਨਾਨਕਾ ਮੇਲ ਅਤੇ ਹੋਰ ਰਿਸ਼ਤੇਦਾਰੀਆਂ ਨਾਲ ਆਈਆਂ ਸੁਆਣੀਆਂ ਤੇ ਮੁਟਿਆਰਾਂ ਵਲੋਂ ਗਿੱਧਾ ਪਾਉਣ ਦੀ ਪਰੰਪਰਾ ਪ੍ਰਚੱਲਤ ਰਹੀ ਹੈ। ਜਾਗੋ ਕੱਢਣ ਸਮੇਂ ਵੀ ਨਾਨਕਾ ਮੇਲ ਗਿੱਧਾ ਪਾਉਂਦਾ ਹੈ ਜਿਸ ਨੂੰ ਜਾਗੋ ਦਾ ਗਿੱਧਾ ਆਖਦੇ ਹਨ। ਪੁਰਾਣੇ ਸਮੇਂ ਵਿਚ ਔਰਤਾਂ ਬਰਾਤ ਨਾਲ ਨਹੀਂ ਸੀ ਜਾਂਦੀਆਂ। ਬਰਾਤ ਦੇ ਕਈ ਕਈ ਦਿਨ ਵਾਪਸ ਨਾ ਪਰਤਣ ਕਾਰਨ ਵਿਆਹ ਸਮਾਗਮ ਵਿਚ ਆਈਆਂ ਮੇਲਣਾਂ ਗਿੱਧਾ ਪਾ ਕੇ ਵਿਹਲੇ ਸਮੇਂ ਨੂੰ ਯੋਗ ਢੰਗ ਨਾਲ ਬਤੀਤ ਕਰਦੀਆਂ ਸਨ। ਗਿੱਧੇ ਵਿਚ ਵਿਆਂਹਦੜ ਪਰਿਵਾਰ ਦੇ ਸ਼ਰੀਕੇ ਦੀਆਂ ਔਰਤਾਂ ਵੀ ਸ਼ਾਮਲ ਹੁੰਦੀਆਂ ਸਨ।
ਗਿੱਧਾ ਪਾਉਣ ਸਮੇਂ ਕੇਵਲ ਨੱਚਿਆ ਹੀ ਨਹੀਂ ਜਾਂਦਾ ਸਗੋਂ ਮਨ ਦੇ ਹਾਵ-ਭਾਵ ਪ੍ਰਗਟਾਉਣ ਲਈ ਬੋਲੀਆਂ ਵੀ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਗਿੱਧਾ ਬੋਲੀਆਂ ਆਖਦੇ ਹਨ। ਇਨ੍ਹਾਂ ਬੋਲੀਆਂ ਰਾਹੀਂ ਮੁਟਿਆਰਾਂ ਆਪਣੇ ਦਿਲਾਂ ਦੇ ਗੁਭ-ਗੁਭਾੜ ਕਢਦੀਆਂ ਹਨ। ਔਰਤਾਂ ਦੇ ਗਿੱਧੇ ਨੂੰ ਮਰਦ ਨਹੀਂ ਵੇਖਦੇ ਜਿਸ ਕਰਕੇ ਮੁਟਿਆਰਾਂ ਨਿਸੰਗ ਹੋ ਕੇ ਗਿੱਧਾ ਪਾਉਂਦੀਆਂ ਹਨ। ਪੰਜਾਬ ਦੀ ਔਰਤ ਸਦੀਆਂ ਤੋਂ ਗੁਲਾਮਾਂ ਵਾਲੀ ਜ਼ਿੰਦਗੀ ਬਤੀਤ ਕਰਦੀ ਆਈ ਹੈ... ਉਹ ਆਪਣੇ ਮਨੋਭਾਵਾਂ ਨੂੰ ਦਬਾਉਂਦੀ ਰਹੀ ਹੈ... ਪੇਕੀਂ ਵੀ ਬੰਦਸ਼ਾਂ ਸਹੁਰੀਂ ਵੀ ਤਾੜਨਾ... ਪੇਕੀਂ ਬਾਬਲ, ਭਰਾ, ਚਾਚੇ-ਤਾਇਆਂ ਦੀਆਂ ਝਿੜਕਾਂ... ਸਹੁਰੀਂ ਕੁਪੱਤੀ ਸੱਸ, ਜਠਾਣੀ, ਨਣਦ ਅਤੇ ਅੜਬ ਪਤੀ ਵਲੋਂ ਅਣਮਨੁੱਖੀ ਤੇ ਅਣਸੁਖਾਵਾਂ ਵਰਤਾਰਾ... ਮਨ ਦੀਆਂ ਮਨ ਵਿਚ ਹੀ ਰਹਿ ਜਾਂਦੀਆਂ ਹਨ।ਗਿੱਧਾ ਪੰਜਾਬਣਾਂ ਦਾ ਇਕ ਅਜਿਹਾ

ਮਹਿੰਦੀ ਸ਼ਗਨਾਂ ਦੀ/229