ਸਮੱਗਰੀ 'ਤੇ ਜਾਓ

ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/248

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੜੀ ਜਵਾਨੀ ਲੁਕੀ ਨਾ ਰਹਿੰਦੀ
ਖਾ ਪੀ ਕੇ ਦੁਧ ਪੇੜੇ
ਨਾਨਕਿਆਂ ਦਾ ਮੇਲ ਦੇਖ ਕੇ
ਨਾਨਕਿਆਂ ਦਾ ਮੇਲ ਦੇਖ ਕੇ
ਮੁੰਡੇ ਮਾਰਦੇ ਗੇੜੇ
ਨੱਚ ਲੈ ਸ਼ਾਮ ਕੁਰੇ
ਦੇ ਦੇ ਸ਼ੌਕ ਦੇ ਗੇੜੇ
11.
ਬਣ ਜਾ ਗੁਰਾਂ ਦੀ ਚੇਲੀ
ਨੱਚਣਾ ਸਖਾ ਦੂ ਗੀ
12.
ਵੰਡ ਦੇ ਗੁੜ ਦੀ ਭੇਲੀ
ਨੱਚਣਾ ਸਖਾ ਦੂ ਗੀ
13 .
ਕੱਲ੍ਹ ਦਾ ਆਇਆ ਮੇਲ਼ ਸੁਣੀਂਦਾ
ਸੁਰਮਾ ਸਭ ਨੇ ਪਾਇਆ
ਗਹਿਣੇ ਗੱਟੇ ਸਭ ਨੂੰ ਸੋਂਹਦੇ
ਚੜਿਆ ਰੂਪ ਸਵਾਇਆ
ਕੁੜੀ ਦੀ ਮਾਮੀ ਨੇ
ਗਿੱਧਾ ਖੂਬ ਰਚਾਇਆ
14.
ਨੱਕ ਵਿਚ ਤੇਰੇ ਲੌਂਗ ਤੇ ਮੱਛਲੀ
ਮੱਥੇ ਚਮਕੇ ਟਿੱਕਾ
ਤੇਰੇ ਮੁਹਰੇ ਚੰਨ ਅੰਬਰਾਂ ਦਾ
ਲਗਦਾ ਫਿੱਕਾ-ਛਿੱਕਾ
ਹੱਥੀਂ ਤੇਰੇ ਛਾਪਾਂ ਛੱਲੇ
ਬਾਹੀਂ ਚੂੜਾ ਛਣਕੇ
ਮਹਿੰਦੀ ਸ਼ਗਨਾਂ ਦੀ/ 252