ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/263

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

10.
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਸਾਲ਼ੀਆਂ
ਮਾਂ ਤਾਂ ਥੋਡੀ ਬਾਰ੍ਹਾਂ ਤਾਲੀ
ਤੁਸੀਂ ਓ ਤੇਰਾਂ ਤਾਲ਼ੀਆਂ

11.
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਆਲ਼ਾ
ਅਕਲਾਂ ਵਾਲ਼ੀ ਸਾਲ਼ੀ ਮੇਰੀ
ਸੋਹਣਾ ਮੇਰਾ ਸਾਲਾ

12.
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਖੀਰਾ
ਭੈਣ ਥੋਡੀ ਨੂੰ ਇਉਂ ਰੱਖੂਗਾ
ਜਿਉਂ ਮੁੰਦਰੀ ਵਿਚ ਹੀਰਾ

13.
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਖੁਰਮਾ
ਭੈਣ ਥੋਡੀ ਨੂੰ ਇਉਂ ਰੱਖੂਗਾ
ਜਿਮੇਂ ਅੱਖਾਂ ਵਿਚ ਸੁਰਮਾ

14.
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਚੱਕੀ
ਇਕ ਨੂੰ ਅਸੀਂ ਲੈ ਚੱਲੇ
ਦੂਜੀ ਕਰ ਚੱਲੇ ਪੱਕੀ

ਮਹਿੰਦੀ ਸ਼ਗਨਾਂ ਦੀ/267