ਸਮੱਗਰੀ 'ਤੇ ਜਾਓ

ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/264

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

15.
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਘਿਉ
ਸੱਸ ਲੱਗੀ ਅੱਜ ਤੋਂ ਮਾਂ ਮੇਰੀ
ਸਹੁਰਾ ਲੱਗਿਆ ਪਿਉ

16.
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਕੇਸਰ
ਸੱਸ ਮੇਰੀ ਪਾਰਵਤੀ
ਸਹੁਰਾ ਮੇਰਾ ਪਰਮੇਸ਼ਰ

17.
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਮੋਰ
ਸੱਸ ਮੇਰੀ ਚੰਦ ਵਰਗੀ
ਸਹੁਰਾ ਲੱਗੇ ਚਕੋਰ

18.
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਚੱਕੀ
ਸਹੁਰਾ ਮੇਰਾ ਸਿੱਧਾ ਸਾਦਾ
ਸੱਸ ਬੜੀ ਕਪੱਤੀ

19.
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਡੋਰੂ
ਸੱਸ ਮੇਰੀ ਬਰੋਟੇ ਚੜ੍ਹਗੀ
ਸਹੁਰਾ ਪਾਵੇ ਖੌਰੂ

ਮਹਿੰਦੀ ਸ਼ਗਨਾਂ ਦੀ/268