ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/29

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


 ਟੋਲ਼ਿਆ ਨੀਂ ਸਭ ਪਰਿਵਾਰੇ

ਨਣਦ ਵੀ ਟੋਲ਼ੀਂ ਬਾਬਾ ਨਣਦੋਈਆ ਵੀ ਟੋਲ਼ੀਂ

ਟੋਲ਼ੀਂ ਸਭ ਪਰਿਵਾਰੇ

ਨਣਦੀ ਵੀ ਟੋਲ਼ੀ ਬੀਬੀ ਨਣਦੋਈਆ ਵੀ ਟੋਲ਼ਿਆ ਨੀ

ਟੋਲ਼ਿਆ ਨੀ ਸਭ ਪਰਿਵਾਰੇ

ਉਹ ਇਹ ਵੀ ਲੋਚਦੀ ਹੈ ਕਿ ਉਹਦਾ ਸਹੁਰਾ ਪਿੰਡ ਉਹਦੇ ਪੇਕੇ ਪਿੰਡ ਤੋਂ ਬਹੁਤਾ ਦੂਰ ਨਾ ਹੋਵੇ। ਉਨ੍ਹਾਂ ਵੇਲਿਆਂ ਵਿਚ ਆਵਾਜਾਈ ਦੇ ਸਾਧਨ ਸੀਮਤ ਸਨ। ਸੜਕਾਂ ਨਹੀਂ ਸਨ ਬਣੀਆਂ, ਕੱਚੇ ਰਾਹ ਨਦੀਆਂ ਨਾਲਿਆਂ 'ਤੇ ਕੋਈ ਪੁਲ ਨਹੀਂ- ਦੁਸ਼ਵਾਰ ਰਾਹਾਂ ਕਾਰਨ ਸਹੁਰੀਂ ਬੈਠੀ ਧੀ ਨੂੰ ਵਰ੍ਹਿਆਂ ਬੱਧੀ ਕੋਈ ਮਿਲਣ ਨਹੀਂ ਸੀ ਜਾਂਦਾ- ਵਿਚਾਰੀ ਝੂਰਦੀ ਰਹਿੰਦੀ ਇਸੇ ਲਈ ਉਹ ਆਪਣੇ ਬਾਬਲ ਨੂੰ ਬਹੁਤੀ ਦੂਰ ਰਿਸ਼ਤਾ ਕਰਨ ਤੋਂ ਹੋੜਦੀ ਹੈ:

ਮੈਂ ਤੈਨੂੰ ਵਰਜਦੀ ਬਾਬਲਾ ਵੇ

ਧੀਆਂ ਦੂਰ ਨਾ ਦਈਏ

ਦੂਰਾਂ ਦੀਆਂ ਵਾਟਾਂ ਲੰਮੀਆਂ

ਵੇ ਸਾਥੋਂ ਤੁਰਿਆ ਨਾ ਜਾਵੇ

ਤੁਰਦੀ ਆਂ ਛਮ ਛਮ ਰੋਨੀ ਆਂ

ਵੇ ਨੈਣੀਂ ਨੀਂਦ ਨਾ ਆਵੇ

ਪੇਕਿਆਂ ਤੋਂ ਬਹੁਤੀ ਦੂਰ ਮਜਬੂਰੀ ਵਸ ਰਿਸ਼ਤਾ ਕਰਨ ਲਈ ਉਹ ਆਪਣੇ ਬਾਬਲ ਅਤੇ ਭਰਾ ਦੀ ਚੋਣ 'ਤੇ ਸਹੀ ਪਾ ਦੇਂਦੀ ਹੈ:

ਲੰਬੀਏ ਨੀ ਲੰਝੀਏ ਲਾਲ ਖਜੂਰੇ

ਕੀਹਨੇ ਵਰ ਟੋਲ਼ਿਆ ਨੀ ਦੂਰੇ

ਬਾਬਲ ਤਾਂ ਮੇਰਾ ਦੇਸਾਂ ਦਾ ਰਾਜਾ

ਜੀਹਨੇ ਵਰ ਟੋਲ਼ਿਆ ਨੀ ਦੂਰੇ


ਲੰਬੀਏ ਨੀ ਲੰਝੀਏ ਲਾਲ ਖਜੂਰੇ

ਕੀਹਨੇ ਵਰ ਟੋਲ਼ਿਆ ਨੀ ਦੂਰੇ

ਵੀਰਨ ਮੇਰਾ ਰਾਜੇ ਦਾ ਨੌਕਰ

ਜੀਹਨੇ ਵਰ ਟੋਲ਼ਿਆ ਨੀ ਦੂਰੇ

ਕੋਈ ਮੁਟਿਆਰ ਨਹੀਂ ਚਾਹੁੰਦੀ ਕਿ ਉਸ ਦਾ ਘਰ ਵਾਲ਼ਾ ਸਰੀਰਕ ਪੱਖੋਂ

ਮਹਿੰਦੀ ਸ਼ਗਨਾਂ ਦੀ/ 27