ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਾਨਣ ਕਰੀਂ ਵੇ ਚੁਫ਼ੇਰੇ
ਕਿਸੇ ਰਾਜੇ ਨੇ ਢੁਕਣਾ
ਮੇਰੇ ਵੀਰੇ ਦੇ ਵਿਹੜੇ
ਵੇ ਮੇਰੇ ਵੀਰੇ ਦੇ ਲਾਗੀਓ
ਵੇ ਖਾਣਾ ਖੂਬ ਬਣਾਇਓ
ਵੀਰਨ ਮੇਰਾ ਦੇਸਾਂ ਦਾ ਰਾਜਾ
ਵੇ ਕਿਤੇ ਨਿੰਦਿਆ ਨਾ ਜਾਵੇ

ਚੜ੍ਹ ਚੜ੍ਹ ਚੰਦਾ
ਵੇ ਚੌਦੇ ਦਿਆ ਚੰਦਾ
ਚਾਨਣ ਕਰੀਂ ਵੇ ਚੁਫ਼ੇਰੇ
ਕਿਸੇ ਰਾਜੇ ਨੇ ਢੁਕਣਾ
ਮੇਰੇ ਚਾਚੇ ਵਿਹੜੇ
ਵੇ ਮੇਰੇ ਚਾਚੇ ਦੇ ਲਾਗੀਓ
ਖਾਣਾ ਖੂਬ ਬਣਾਇਓ
ਚਾਚਾ ਮੇਰਾ ਦੇਸਾਂ ਦਾ ਰਾਜਾ
ਵੇ ਕਿਤੇ ਨਿੰਦਿਆ ਨਾ ਜਾਵੇ

17.
ਬੇਦੀ ਦੇ ਅੰਦਰ ਮੇਰਾ ਬਾਪ ਬੁਲਾਵੇ
ਸੱਦੜੀ ਵਾਜ ਕਿਉਂ ਨਹੀਂ ਦਿੰਦਾ
ਵੇ ਰੰਗ ਰੱਤੜਿਆ ਕਾਹਨਾ

ਗਊਆਂ ਦੇ ਦਾਨ ਮੇਰਾ ਬਾਬਲ ਕਰੇਂਦਾ
ਦਿੱਤੜੇ ਦਾਨ ਕਿਉਂ ਨਹੀਂ ਲੈਂਦਾ
ਵੇ ਰੰਗ ਰੱਤੜਿਆ ਕਾਹਨਾ
ਵੇ ਰਾਣੀ ਰੁਕਮਣ ਦਿਆ ਜਾਇਆ

ਗਊਆਂ ਦੇ ਦਾਨ ਪੰਡਤ ਪਾਂਧੇ ਲੈਂਦੇ
ਧੀਆਂ ਦੇ ਦਾਨ ਨੀ ਜਮਾਈ
ਨੀ ਰੰਗ ਰੱਤੜੀਏ ਰਾਧਾ
ਨੀ ਰਾਣੀ ਰੁਕਮਣ ਦੀਏ ਜਾਈਏ

ਮਹਿੰਦੀ ਸ਼ਗਨਾਂ ਦੀ/ 45