ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/46

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



25 .
ਉੱਠ ਵੇ ਬਾਬਲ ਸੁੱਤਿਆ
ਤੂੰ ਜਾਗ ਪਓ ਵੇ
ਤੇਰੇ ਗੋਰੇ ਗੋਰੇ ਮੋਟਰਾਂ ਦੀ ਧੂੜ ਉੱਡ ਆਈ

ਉੱਠ ਵੇ ਚਾਚਾ ਸੁੱਤਿਆ
ਤੂੰ ਜਾਗ ਪਓ ਵੇ
ਤੇਰੇ ਗੋਰੇ ਗੋਰੇ ਮੋਟਰਾਂ ਦੀ ਧੂੜ ਉੱਡ ਆਈ

ਉੱਠ ਵੇ ਮਾਮਾ ਸੁੱਤਿਆ
ਤੂੰ ਜਾਗ ਪਓ ਵੇ
ਤੇਰੇ ਗੋਰੇ ਗੋਰੇ ਮੋਟਰਾਂ ਦੀ ਧੂੜ ਉੱਡ ਆਈ

ਉਠ ਵੇ ਵੀਰਨ ਸੁੱਤਿਆ
ਤੂੰ ਜਾਗ ਪਓ ਵੇ ।
ਤੇਰੇ ਗੋਰੇ ਗੋਰੇ ਮੋਟਰਾਂ ਦੀ ਧੂੜ ਉੱਡ ਆਈ
26 .
ਉੱਚੇ ਮਹਿਲੀਂ ਜਾ ਮੇਰੀ ਬੀਬੀ
ਜਿੱਥੇ ਬੈਠਾ ਤੇਰਾ ਬਾਬਾ
ਉੱਠ ਵੇ ਬਾਬਾ ਸੁੱਤਿਆ
ਘਰ ਕਾਰਜ ਤੇਰੇ
ਨਾ ਸੁੱਤਾ ਨਾ ਜਾਗਾਂ ਬੀਬੀ
ਨੈਣੀਂ ਨੀਂਦ ਨਾ ਆਏ

ਉੱਚੇ ਮਹਿਲੀਂ ਜਾ ਮੇਰੀ ਬੀਬੀ
ਜਿੱਥੇ ਬੈਠਾ ਬਾਬਲ ਤੇਰਾ
ਉੱਠ ਵੇ ਬਾਬਲ ਸੁੱਤਿਆ
ਘਰ ਕਾਰਜ ਤੇਰੇ
ਨਾ ਸੁੱਤਾ ਨਾ ਜਾਗਾਂ ਧੀਏ
ਨੈਣੀਂ ਨੀਂਦ ਨਾ ਆਏ

ਮਹਿੰਦੀ ਸ਼ਗਨਾਂ ਦੀ/50