ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/56

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸਿਰ ਨੀ ਬੰਨੇ ਦੇ ਚੀਰਾ ਨੀ ਬਣਦਾ
ਨਾਦਾਨ ਬੰਨੇ ਸਿਰ ਚੀਰਾ ਨੀ ਬਣਦਾ
ਹਾਂ ਨੀ ਇਹਦੇ ਚੀਰੇ ਨੇ
ਇਹਦੀ ਕਲਗੀ ਨੇ
ਬੰਦੀ ਦਾ ਮਨ ਮੋਹ ਲਿਆ ਨੀ ਮਾਏਂ
ਕੇਸਰ ਘੋਲ ਮੈਂ ਰੰਗ ਬਣਾਵਾਂ
ਹਾਂ ਨੀ ਇਹ ਕੇਸਰ
ਹਾਂ ਨੀ ਇਹ ਕੇਸਰ
ਮਾਈਆਂ ਪਿਆਰੇ ਦੇ ਨਾਵਾਂ ਨੀ ਮਾਏ
ਕੇਸਰ ਕਾਲੇ
ਗਲ਼ ਨੀ ਬੰਨੇ ਦੇ ਕੈਂਠਾ ਨੀ ਬਣਦਾ
ਨਾਦਾਨ ਬੰਨੇ ਦੇ ਕੈਂਠਾ ਨੀ ਬਣਦਾ
ਇਹਦੇ ਕੈਂਠੇ ਨੇ
ਇਹਦੀ ਜੁਗਨੀ ਨੇ
ਬੰਦੀ ਦਾ ਮਨ ਮੋਹਿਆ ਨੀ ਮਾਏਂ
ਕੇਸਰ ਕਾਲੇ
ਕੇਸਰ ਘੋਲ ਮੈਂ ਰੰਗ ਬਣਾਵਾਂ
ਹਾਂ ਨੀ ਇਹ ਕੇਸਰ
ਹਾਂ ਨੀ ਇਹ ਕੇਸਰ
ਮਾਈਆਂ ਪਿਆਰੇ ਦੇ ਨਾਵਾਂ ਨੀ ਮਾਏ
ਕੇਸਰ ਕਾਲੇ
ਨਾਈ ਧੋਈ ਦੀ ਰਸਮ ਵੇਲੇ ਗਾਈਆਂ ਜਾਂਦੀਆਂ ‘ਘੋੜੀਆਂ` ਵਿਚ
ਨਾਨਕਿਆਂ ਦਾਦਕਿਆਂ ਦੀ ਹਾਜ਼ਰੀ ਲੁਆਈ ਜਾਂਦੀ ਹੈ:

ਆਂਗਣ ਚਿੱਕੜ ਕੀਹਨੇ ਕੀਤਾ
ਕੀਹਨੇ ਡੋਹਲਿਆ ਪਾਣੀ
ਦਾਦੇ ਦਾ ਪੋਤਾ ਲਾਵ੍ਹੇ ਧੋਵੇ
ਉਹਨੇ ਡੋਹਲਿਆ ਪਾਣੀ

ਆਂਗਣ ਚਿੱਕੜ ਕੀਹਨੇ ਕੀਤਾ

ਮਹਿੰਦੀ ਸ਼ਗਨਾਂ ਦੀ/60