ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/59

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇਰੇ ਚੀਰੇ ਨੂੰ ਅਤਰ ਲਵਾ ਦਿੰਨੀ ਆਂ
ਤੂੰ ਪਹਿਨ ਵੇ ਵੀਰਾ
ਵੇ ਰਾਜੇ ਬਾਬਲ ਦਿਆ ਜਾਇਆ
ਭੈਣ ਦੀ ਕੋਸ਼ਿਸ਼ ਹੁੰਦੀ ਹੈ ਕਿ ਵੀਰ ਦੇ ਸਜ ਸਜਾ ਵਿਚ ਕੋਈ ਕਸਰ ਬਾਕੀ
ਨਾ ਰਹਿ ਜਾਵੇ। ਉਹ ਮਾਲਣ ਨੂੰ ਸਜਰੀਆਂ ਕਲੀਆਂ ਦਾ ਸਿਹਰਾ ਗੁੰਦ ਕੇ
ਲਿਆਉਣ ਲਈ ਆਖਦੀ ਹੈ:

ਮੈਂ ਤੈਨੂੰ ਮਾਲਣੇ ਆਖਿਆ
ਉੱਠ ਸਵੇਰੇ ਵਿਹੜੇ ਆ
ਸਵੇਰੇ ਵਿਹੜੇ ਆਣ ਕੇ
ਬਾਗ ਤਲੇ ਵਿਚ ਆ
ਬਾਗ਼ ਤਲੇ ਵਿਚ ਆਣ ਕੇ
ਨੀ ਤੂੰ ਕਲੀਆਂ ਚੁਗ ਲਿਆ
ਕਲੀਆਂ ਨੂੰ ਲਿਆਇਕੇ
ਸਿਹਰਾ ਗੁੰਦ ਲਿਆ
ਸਿਹਰਾ ਗੁੁੰਦ ਗੰਦਾ ਕੇ
ਨੀ ਤੂੰ ਵੀਰਨ ਮੱਥੇ ਲਾ
ਭੈਣ ਆਪ ਵੀ ਵੀਰ ਦੇ ਸਾਫ਼ੇ ਅਤੇ ਕੁੜਤੇ 'ਤੇ ਸਜਾਉਣ ਲਈ ਬਾਗ
ਵਿੱਚ ਜਾ ਕੇ ਕਲੀਆਂ ਚੁਗ ਕੇ ਲਿਆਉਂਣੀ ਹੈ,

ਲੰਬਾ ਸੀ ਵਿਹੜਾ ਵੇ ਵੀਰਨਾ
ਵਿਚ ਮਰੂਏ ਦਾ ਬੂਟਾ ਵੇ
ਸੋਹਣਿਆਂ ਵਿਚ ਮਰੂਏ ਦਾ ਬੂਟਾ ਵੇ
ਬੂਟਾ ਬੂਟਾ ਵੇ ਵੀਰਨਾ
ਉਹਨੂੰ ਲੱਗੇ ਸੀ ਡੋਡੇ ਵੇ
ਡੋਡੇ ਡੋਡੇ ਵੇ ਵੀਰਾ
ਉਹਨੂੰ ਖਿੜੀਆਂ ਸੀ ਕਲੀਆਂ
ਕਲੀਆਂ ਕਲੀਆਂ ਵੇ ਵੀਰਨਾ
ਤੇਰਾ ਸਾਕੇ ਨੂੰ ਜੜੀਆਂ ਵੇ
ਸੋਹਣਿਆ ਤੇਰੇ ਸਾਫ਼ੇ ਨੂੰ ਜੜੀਆਂ ਵੇ
ਜੜੀਆਂ ਜੜੀਆਂ ਵੇ ਵੀਰਨਾ

ਮਹਿੰਦੀ ਸ਼ਗਨਾਂ ਦੀ/63