ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/60

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇਰੇ ਕੁੜਤੇ ਨੂੰ ਜੜੀਆਂ ਵੇ

ਵੀਰ ਦੀ ਦੱਖ ਨੂੰ ਲਿਸ਼ਕਾ ਕੇ ਭੈਣ ਹੁਣ ਆਪਣੀਆਂ ਸਹੇਲੀਆਂ ਨੂੰ
ਸ਼ਗਨਮਨਾਉਣ ਦਾ ਸੱਦਾ ਦੇਂਦੀ ਹੈ:

ਆਓ ਸਈਓ ਨੀ ਰਲ਼ ਮਿਲ਼ ਆਓ ਸਈਓ
ਵੀਰੇ ਦੇ ਸ਼ਗਨ ਮਨਾ ਲਈਏ
ਭਾਈਆਂ ਦੇ ਵਿਚ ਵੀਰਾਂ ਐਂ ਸਜੇ
ਜਿਵੇਂ ਚੰਦ ਸਜੇ ਵਿਚ ਤਾਰਿਆਂ ਦੇ
ਕੱਪੜੇ ਵੀਰ ਦੇ ਕੇਸਰ ਰੰਗੇ
ਜੁੱਤੀ ਜੜੀ ਐ ਨਾਲ ਸਤਾਰਿਆਂ ਦੇ
ਵਿਆਹ ਵਿਚ ਚੰਗੀ ਨਸਲ ਦੀ ਘੋੜੀ ਹੀ ਫੱਬਦੀ ਹੈ, ਉਹਦਾ ਚੌਧਰੀ
ਬਾਬਾ ਜਮਨਾ ਪਾਰ ਤੋਂ ਛਾਂਟਵੇਂ ਸਰੀਰ ਵਾਲੀ ਘੋੜੀ ਖ਼ਰੀਦ ਕੇ ਲਿਆਵੇਗਾ, ਜਿਸ
ਨਾਲ ਵਿਆਹ ਸਮਾਗਮਾਂ 'ਚ ਰੌਣਕ ਵਧੇਗੀ:

ਘੋੜੀਆਂ ਵਕੇੰਦੀਆਂ ਵੀਰਾ ਜਮਨਾਂ ਤੋਂ ਪਾਰ ਵੇ
ਬਾਬਾ ਤੇਰਾ ਚੌਧਰੀ ਘੋੜੀ ਲਿਆ ਦਿਊ ਅੱਜ ਵੇ.
ਘੋੜੀਆਂ ਸੰਜੋਗੀਆਂ ਨੂੰ ਮੰਗ ਵੇ
ਬਾਬਲ ਤੇਰਾ ਚਾਵਲਾ ਘੋੜੀ ਲਿਆ ਦਿਉ ਅੱਜ ਵੇ
ਵੀਰ ਲਈਲਿਆਂਦੀ ਘੜੀ ਦਾ ਉਹ ਪਰਾ ਖ਼ਿਆਲ ਰੱਖਦੀ ਹੈ:

ਚੱਪੇ ਚੱਪੇ ਵੀਰਾ ਖੂਹ ਵੇ ਲਵਾਉਨੀ ਆਂ
ਘੋੜੀ ਤੇਰੀ ਨੂੰ ਵੀ ਜਲ ਵੇ ਛਕਾਉਨੀ ਆਂ
ਘੋੜੀ ਟੱਪੇ ਟੱਪੇ ਮਹਿਲੀਂ ਧਮਕ ਪਵੇ

ਚੱਪੇ ਚੱਪੇ ਵੀਰਾਂ ਚੱਕੀ ਵੀ ਲਗਾਉਨੀ ਆਂ
ਘੋੜੀ ਤੇਰੀ ਨੂੰ ਦਾਣਾ ਵੇ ਦਲਾਉਨੀ ਆਂ
ਘੋੜੀ ਟੱਪੇ ਟੱਪੇ ਮਹਿਲੀ ਧਮਕ ਪਵੇ
ਲਾੜੇ ਦੇ ਘੋੜੀ ਚੜ੍ਹਨ ਸਮੇਂ ਭੈਣਾਂ ਜਿੱਥੇ ਘੋੜੀ ਦੀਆਂ ਸਿਫ਼ਤਾਂ ਕਰਦੀਆਂ
ਹਨ ਓਥੇ ਉਸ ਨੂੰ ਗੋਰੀ ਭਾਬੋ ਵਿਆਹ ਕੇ ਲਿਆਉਣ ਦੀ ਸਧਰ ਵੀ ਜ਼ਾਹਰ
ਕਰਦੀਆਂ ਹਨ:

ਮਹਿੰਦੀ ਸ਼ਗਨਾਂ ਦੀ/64