ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/74

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

16.
ਸਵਾਲੇ ਦੇ ਹੱਥ ਛਾਬਾ ਵੀਰਾ
ਤੇਰੀ ਜੰਨ ਚੜ੍ਹੇ ਤੇਰਾ ਬਾਬਾ ਵੀਰਾ
ਵੇ ਸਵਾਲੇ ਦੇ ਹੱਥ ਸੋਟੀ ਵੀਰਾ
ਤੇਰੀ ਜੰਨ ਚੜ੍ਹੇ ਤੇਰੇ ਗੋਤੀ ਵੀਰਾ

17.
ਅੱਜ ਦਾ ਦਿਨ ਸੁਲੱਖਣਾ
ਜੀ ਭਾਗਾਂ ਵਾਲਿਆਂ ਦੇ ਆਵੇ
ਵੀਰਾ ਤੇਰੇ ਬਾਬਲ ਦੇ ਮਨ ਚਾਅ
ਮਾਤਾ ਸ਼ਗਨ ਮਨਾਵੇ

ਅੱਜ ਦਾ ਦਿਨ ਸੁਲੱਖਣਾ
ਜੀ ਭਾਗਾਂ ਵਾਲਿਆਂ ਦੇ ਆਵੇ
ਵੀਰਾ ਤੇਰੇ ਮਾਮੇ ਦੇ ਮਨ ਸ਼ਾਦੀਆਂ
ਮਾਮੀ ਸ਼ਗਨ ਮਨਾਵੇ

ਅੱਜ ਦਾ ਦਿਨ ਸੁਲੱਖਣਾ
ਜੀ ਭਾਗਾਂ ਵਾਲਿਆਂ ਦੇ ਆਵੇ
ਵੀਰਾ ਜੀਜੇ ਦੇ ਮਨ ਚਾਅ
ਭੈਣ ਸ਼ਗਨ ਮਨਾਵੇ

18.
ਆਓ ਸੱਈਓ ਨੀ ਰਲ਼ ਮਿਲ ਆਓ ਸੱਈਓ
ਵੀਰੇ ਦੇ ਸ਼ਗਨ ਮਨਾ ਲਈਏ
ਭਾਈਆਂ ਦੇ ਵਿਚ ਵੀਰਾਂ ਐਂ ਸਜੇ
ਜਿਵੇਂ ਚੰਦ ਸਜੇ ਵਿਚ ਤਾਰਿਆਂ ਦੇ

ਮਹਿੰਦੀ ਸ਼ਗਨਾਂ ਦੀ/78