ਪੰਨਾ:ਮਾਓ ਜ਼ੇ-ਤੁੰਗ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਾਵਜੂਦ ਕੀਤਾ। ਬਾਗੀਆਂ ਵੱਲੋਂ ਇਸ ਨੂੰ ਪੂਰੀ ਪਬਲੀਸਿਟੀ ਦਿੱਤੀ ਗਈ ਕਿਉਂਕਿ ਇਸ ਦਾ ਮਕਸਦ ਮਾਓ ਵੱਲੋਂ ਇਹ ਦਿਖਾਉਣਾ ਸੀ ਕਿ ਉਹ 72 ਸਾਲ ਦੀ ਉਮਰ ਦੇ ਸਰੀਰਕ ਤੌਰ 'ਤੇ ਪੂਰੀ ਤਰ੍ਹਾਂ ਕਾਇਮ ਹੈ ਅਤੇ ਨਵੇਂ ਇਨਕਲਾਬੀ ਘੋਲ ਦੀ ਅਗਵਾਈ ਕਰਨ ਦੇ ਸਮਰੱਥ ਹੈ। 24 ਜੁਲਾਈ ਨੂੰ ਮਾਓ ਨੇ ਲਿਉ ਸ਼ਾਓ ਚੀ ਵੱਲੋਂ ਭੇਜੀਆਂ ਕਾਰਜ-ਟੀਮਾਂ ਨੂੰ ਰੱਦ ਕਰਦੇ ਹੋਏ ਇਨ੍ਹਾਂ ਵਾਪਸ ਬਲਾਉਣ ਲਈ ਕਿਹਾ। ਕੁਝ ਚਿ ਬਾਅਦ ਇੱਕ ਵੱਡੀ ਰੈਲੀ ਵਿੱਚ ਕਾਰਜ ਟੀਮਾਂ ਨੂੰ ਖਤਮ ਕਰਨ ਦਾ ਫੈਸਲਾ ਸੁਣਾਇਆ ਗਿਆ ਅਤੇ ਲੋਕਾਂ ਨੂੰ ਬਗ਼ੈਰ ਕਿਸੇ ਡਰ ਤੋਂ ਸਭਿਆਚਾਰਕ ਇਨਕਲਾਬ ਅੱਗੇ ਵਧਾਉਣ ਦਾ ਸੱਦਾ ਦਿੱਤਾ। ਹੈੱਡ-ਕੁਆਰਟਰ ਉਡਾ ਦਿਓ 5 ਅਗਸਤ ਨੂੰ ਮਾਓ ਜ਼ੇ-ਤੁੰਗ ਨੇ ਵੱਡ-ਅੱਖਰੀ ਪੋਸਟਰ ਲਿਖਿਆ ‘ਹੈੱਡਕੁਆਰਟਰ ਉਡਾ ਦਿਓ’ ਜਿਸ ਦਾ ਭਾਵ ਅਰਥ ਸੀ ਕਿ ਪਾਰਟੀ ਉੱਚ ਅਦਾਰੇ, ਜੋ ਮਾਓ ਅਨੁਸਾਰ ਸਰਮਾਏਦਾਰੀ ਰਾਹ 'ਤੇ ਚੱਲ ਰਹੇ ਹਨ, ਉਨ੍ਹਾਂ 'ਤੇ ਹੱਲਾ ਬੋਲ ਦਿਓ। ਇਸੇ ਦੌਰਾਨ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਮਾਓ ਨੇ ਜੋਰਦਾਰ ਢੰਗ ਨਾਲ ਕਿਹਾ ਕਿ ਪਾਰਟੀ ਲੀਡਰਸ਼ਿਪ ਇਨਕਲਾਬੀ ਸਿਧਾਂਤ ਤੋਂ ਥਿੜਕ ਗਈ ਹੈ। 8 ਅਗਸਤ 1966 ਨੂੰ ਪਾਰਟੀ ਦੀ ਕੇਂਦਰੀ ਕਮੇਟੀ ਵੱਲੋਂ 16 ਨੁਕਤਿਆਂ ਵਾਲਾ ਦਸਤਾਵੇਜ਼ ਪਾਸ ਕੀਤਾ ਗਿਆ ਜਿਸ ਦਾ ਨਾਮ ਸੀ ‘ਮਹਾਨ ਪ੍ਰੋਲਤਾਰੀ ਸਭਿਆਚਾਰਕ ਇਨਕਲਾਬ ਬਾਰੇ ਫੈਸਲਾ’। ਇਸ ਫੈਸਲੇ ਮੁਤਾਬਿਕ ਚੀਨ ਦਾ ਸਮਾਜਵਾਦੀ ਇਨਕਲਾਬ ਇੱਕ ਨਵੇਂ ਪੜਾਅ ਮਹਾਨ ਪ੍ਰੋਲਤਾਰੀ ਸਭਿਆਚਾਰਕ ਇਨਕਲਾਬ - ਵਿੱਚ ਦਾਖਲ ਹੋ ਗਿਆ ਹੈ। ਇਸ ਵਿੱਚ ਇਨਕਲਾਬੀ ਪਾਰਟੀ ਕਾਡਰ ਨੂੰ ਆਖਿਆ ਗਿਆ ਕਿ ਉਹ ਦਲੇਰੀ ਦਾ ਸਬੂਤ ਦੇਣ, ਜਨਤਾ ਨੂੰ ਉਭਾਰਨ, ਸਭ ਕੁਝ ਆਪ ਕਰਨ ਦੀ ਬਜਾਏ ਜਨਤਾ ਨੂੰ ਲਹਿਰ ਵਿਚੋਂ ਸਿਖਲਾਈ ਪ੍ਰਾਪਤ ਕਰਨ ਦੇਣ। ਇਸ ਦੇ ਪਹਿਲੇ ਨੁਕਤੇ ਵਿੱਚ ਦਰਜ ਕੀਤਾ ਗਿਆ ਸੀ –‘ਭਾਂਵੇਂ ਸਰਮਾਏਦਾਰੀ ਨੂੰ ਲਾਹ ਦਿੱਤਾ ਗਿਆ ਹੈ, ਪਰ ਇਹ ਅਜੇ ਵੀ ਪੁਰਾਣੇ ਸਭਿਆਚਾਰ, ਪੁਰਾਣੇ ਕਬਜਾ ਕਰ ਕੇ ਵਾਪਸ ਆਪਣੀ ਚੌਧਰ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਵਿਚਾਰਾ, ਗੋਤਾਂ, ਆਦਤਾਂ ਨਾਲ ਜਨਤਾ ਨੂੰ ਭ੍ਰਿਸ਼ਟ ਕਰਨ ਅਤੇ ਉਨ੍ਹਾਂ ਦੀ ਸੋਚ 'ਤੇ ਮਜਦੂਰ ਵਰਗ ਨੂੰ ਇਸ ਦੇ ਬਿਲਕੁਲ ਉਲਟ ਕਰਨਾ ਚਾਹੀਦਾ ਹੈ, ਸਮਾਜ ਦੀ ਸੋਚ ਬਦਲਣ ਲਈ ਸਰਮਾਏਦਾਰੀ ਦੀ ਹਰ ਚੁਣੌਤੀ ਨੂੰ ਸਾਹਮਣੇ ਤੋਂ ਟੱਕਰਨਾ ਪੈਣਾ ਹੈ। ਇਸ ਵਕਤ ਸਾਡਾ ਨਿਸ਼ਾਨਾ, ਸੱਤਾ ਵਿੱਚ ਬੈਠੇ ਪੂੰਜੀਪਤੀ ਮਾਰਗੀਆਂ ਖਿਲਾਫ਼ ਮਾਓ ਜ਼ੇ-ਤੁੰਗ /100