ਪੰਨਾ:ਮਾਓ ਜ਼ੇ-ਤੁੰਗ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸ ਅਨੁਸਾਰ ਕਮਿਊਨਿਸਟ ਉਦੇਸ਼ ਦੇ ਵਿਰੋਧੀ ਖ਼ੁਦ ਪਾਰਟੀ ਦੇ ਅੰਦਰ ਮੌਜੂਦ ਹਨ, ਉਹ ਅਜਿਹੇ ਜਮਾਤੀ ਦੁਸ਼ਮਣ ਹਨ ਜੋ ਲਾਲ ਝੰਡੇ ਦਾ ਵਿਰੋਧ ਲਾਲ ਝੰਡੇ ਨਾਲ ਹੀ ਕਰਦੇ ਹਨ। ਅਜਿਹੇ ਲੋਕਾਂ ਨੂੰ ਮਾਓ ਵਿਚਾਰਧਾਰਾ ਦੀ ਦੂਰਬੀਨ ਅਤੇ ਖ਼ੁਰਦਬੀਨ ਨਾਲ ਹੀ ਦੇਖਿਆ ਜਾ ਸਕਦਾ ਹੈ। ਪਾਰਟੀ ਦੀ ਆਗੂ ਟੀਮ ਆਮ ਰੂਪ ਵਿੱਚ ਇਸ ਦੀ ਨਿਰਣੇ ਨਾਲ ਸਹਿਮਤ ਸੀ ਚਾਹੇ ਕੁਝ ਆਗੂ ਮੈਂਬਰਾਂ ਦੇ ਮਨਾਂ ਵਿੱਚ ਇਸ ਮੁਹਿੰਮ ਦੀ ਦਿਸ਼ਾ ਬਾਰੇ ਸ਼ੰਕੇ ਉਤਪੰਨ ਹੋ ਰਹੇ ਸਨ। ਪੈੱਗ ਸ਼ੈੱਨ ਵਰਗੇ ਆਗੂਆਂ ਉੱਤੇ ਦੋਸ਼ ਲੱਗਣ ਨਾਲ ਚੀਨ ਦਾ ਬੁੱਧੀਜੀਵੀ ਵਰਗ ਸਤਰਕ ਹੋ ਗਿਆ ਕਿ ਹੁਣ ਕੀ ਵਾਪਰੇਗਾ। ਇਸ ਤੋਂ ਕੁਝ ਦਿਨ ਬਾਅਦ 25 ਮਈ ਨੂੰ ਬੀਜ਼ਿੰਗ ਯੂਨੀਵਰਸਿਟੀ ਦੀ ਫਿਲਾਸਫ਼ੀ ਦੀ ਲੈਕਚਰਾਰ ਨੀ ਯੂਆਨਜ਼ੀ ਨੇ ਇੱਕ ਵੱਡੇ ਅੱਖਰਾਂ ਵਾਲਾ ਪੋਸਟਰ ਲਿਖਿਆ ਅਤੇ ਯੂਨੀਵਰਸਿਟੀ ਦੇ ਸੂਚਨਾ ਬੋਰਡ 'ਤੇ ਲਗਾ ਦਿੱਤਾ। ਇਸ ਪੋਸਟਰ ਵਿੱਚ ਯੂਨੀਵਰਸਿਟੀ ਅਧਿਕਾਰੀਆਂ 'ਤੇ ਹਮਲਾ ਕੀਤਾ ਗਿਆ ਸੀ ਕਿ ਉਹ ਸੋਧਵਾਦ ਨੂੰ ਬਚਾਉਣ ਲਈ ਇਨਕਲਾਬੀ ਵਿਚਾਰਾਂ ਉੱਤੇ ਰੋਕਾਂ ਲਗਾ ਰਹੇ ਹਨ। ਮਾਓ ਨੇ ਇਸ ਨੂੰ ‘ਪਹਿਲਾ ਮਾਰਕਸਵਾਦੀ-ਲੈਨਿਨਵਾਦੀ ਵੱਡ-ਅੱਖਰੀ ਪੋਸਟਰ' ਕਹਿ ਕੇ ਇਸਦੀ ਪ੍ਰਸੰਸਾ ਕੀਤੀ। ਮਾਓ ਦੀ ਇਸ ਮਾਨਤਾ ਨਾਲ ਚੀਨ ਦੇ ਸਕੂਲਾਂ ਕਾਲਜਾਂ ਵਿੱਚ ਵਿਦਿਅਕ ਅਧਿਕਾਰੀਆਂ ਖਿਲਾਫ਼ ਲਹਿਰ ਫੈਲ ਗਈ। ਜੂਨ ਵਿੱਚ ਦੇਸ਼ ਦੇ ਸਕੂਲਾਂ ਕਾਲਜਾਂ ਵਿੱਚ ਪੜ੍ਹਾਈ ਠੱਪ ਹੋ ਗਈ ਅਤੇ ਨੌਜਵਾਨ ਵਿਦਿਆਰਥੀ ਮਾਓ ਦੇ ਚਿਤਰ ਹੱਥਾਂ ਵਿੱਚ ਲੈ ਕੇ ਢੋਲ ਵਜਾਉਂਦੇ, ਸੋਧਵਾਦ ਖਿਲਾਫ਼ ਨਾਅਰੇ ਲਾਉਂਦੇ ਸੜਕਾਂ 'ਤੇ ਘੁੰਮਣ ਲੱਗੇ। ਲਿਊ ਸ਼ਾਓ ਚੀ ਅਤੇ ਗੈਂਗ ਜ਼ਿਆਓ ਪਿੰਗ ਨੇ ਸਥਿਤੀ ਨੂੰ ਕੰਟਰੋਲ ਕਰਨ ਲਈ ਵਿਦਿਆਰਥੀਆਂ ਨੂੰ ਵਿਚਾਰਧਾਰਕ ਤੌਰ 'ਤੇ ਸਮਝਾਉਣ ਵਾਸਤੇ ਵਿਦਿਅਕ ਅਦਾਰਿਆਂ ਵਿੱਚ ‘ਕਾਰਜ ਟੀਮਾਂ ਭੇਜਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਇਹ ਦਲੀਲ ਦਿੰਦਿਆਂ ਕਿ ਪਾਰਟੀ ਕਮੇਟੀਆਂ ਉੱਤੇ ਹਮਲੇ ਖ਼ੁਦ ਚੇਅਰਮੈਨ ਮਾਓ ਉੱਤੇ ਹਮਲੇ ਹਨ ਸੋ ਪਾਰਟੀ ਮੈਂਬਰਸ਼ਿਪ ਨੂੰ ਪਾਰਟੀ ਮਰਿਆਦਾ ਵਿੱਚ ਰਹਿਣ ਅਤੇ ਬਾਗੀਆਂ ਨੂੰ ਨਿਖੇੜ ਕੇ ਕੁਚਲ ਦੇਣ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਦੇ ਅੰਦਰੂਨੀ ਮਸਲੇ ਖੁਲ੍ਹਮ-ਖੁੱਲੀ ਜਨਤਕ ਬਹਿਸ ਵਿੱਚ ਨਹੀਂ ਲਿਆਉਣੇ ਚਾਹੀਦੇ। ਉਨ੍ਹਾਂ ਦੀ ਇਸ ਮੁਹਿੰਮ ਦਾ ਕਾਫੀ ਅਸਰ ਪਿਆ ਅਤੇ ਵੱਡੀ ਗਿਣਤੀ ਲਿਊ ਸ਼ਾਓ ਚੀ ਅਤੇ ਉਸ ਵੱਲੋਂ ਭੇਜੀਆਂ ਕਾਰਜ ਟੀਮਾਂ ਨਾਲ ਸਹਿਮਤ ਹੋਣ ਲੱਗੀ। ਇਸ ਦਾ ਇੱਕ ਕਾਰਣ ਇਹ ਵੀ ਸੀ ਕਿ ਓਹਨਾਂ ਦਿਨਾਂ ਵਿੱਚ ਮਾਓ ਬੀਜ਼ਿੰਗ ਤੋਂ ਬਾਹਰ ਸੀ ਅਤੇ ਮਾਓ ਦੀ ਵੱਡੀ ਹੋ ਚੁੱਕੀ ਉਮਰ ਅਤੇ ਮਾੜੀ ਸਿਹਤ ਦੀਆਂ ਗੱਲਾਂ ਫੈਲਾਈਆਂ ਜਾ ਰਹੀਆਂ ਸਨ। ਇਸ ਦਾ ਜਵਾਬ ਦੇਣ ਲਈ ਮਾਓ ਨੇ 16 ਜੁਲਾਈ ਨੂੰ 72 ਸਾਲ ਦੀ ਉਮਰ ਵਿੱਚ ਆਪਣੇ 5000 ਸਮਰਥਕਾਂ ਨਾਲ ਯਾਂਗਸੀ ਦਰਿਆ ਤੈਰ ਕੇ ਪਾਰ ਮਾਓ ਜ਼ੇ-ਤੁੰਗ /99