ਪੰਨਾ:ਮਾਓ ਜ਼ੇ-ਤੁੰਗ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪ੍ਰਸੰਸਾ ਹੀ ਕੀਤੀ ਗਈ ਪਰ 1965 ਵਿੱਚ ਮਾਓ ਦੀ ਪਤਨੀ ਚਿਆਂਗ ਚਿੰਗ ਦੇ ਪ੍ਰੇਰਣ ’ਤੇ ਯਾਓ ਵੈਨ-ਯੂਆਨ ਨਾਮ ਦੇ ਸਾਹਿਤਕ ਆਲੋਚਕ ਨੇ ਇਸ ਨਾਟਕ ਬਾਰੇ ਇੱਕ ਆਲੋਚਨਾਤਮਿਕ ਲੇਖ ਲਿਖਿਆ। ਇਸ ਵਿੱਚ ਯਾਓ ਨੇ ਦੋਸ਼ ਲਾਇਆ ਕਿ ਅਸਲ ਵਿੱਚ ਇਸ ਨਾਟਕ ਰਾਹੀਂ ਮਾਓ ਜ਼ੇ-ਤੁੰਗ ’ਤੇ ਹਮਲਾ ਕੀਤਾ ਗਿਆ ਹੈ, ਨਾਟਕ ਵਿੱਚ ਟੇਢੇ ਢੰਗ ਰਾਹੀਂ ਮਾਓ ਨੂੰ ਮੂਰਖ ਬਾਦਸ਼ਾਹ ਅਤੇ ਪੈੱਗ ਤੇ-ਹੂਈ ਨੂੰ ਇਮਾਨਦਾਰ ਅਧਿਕਾਰੀ ਦਰਸਾਇਆ ਗਿਆ ਹੈ। ਇਸ ਆਰਟੀਕਲ ਨੇ ਬੀਜ਼ਿੰਗ ਦੇ ਮੇਅਰ ਪੈਂਗ ਜ਼ੈੱਨ ਨੂੰ ਕਸੂਤੀ ਸਥਿਤੀ ਵਿੱਚ ਫਸਾ ਦਿੱਤਾ। ਉਹ ਸਭਿਆਚਾਰਕ ਤਬਦੀਲੀ ਦੇ ਮੁੱਦੇ 'ਤੇ ਬਣਾਏ ਗਏ 5 ਮੈਂਬਰੀ ਗਰੁੱਪ ਦਾ ਮੁਖੀ ਸੀ ਅਤੇ ਦੂਜੇ ਪਾਸੇ ਨਾਟਕ ਲਿਖਣ ਵਾਲਾ ਵੂ ਹਾਨ ਉਸ ਡਿਪਟੀ ਸੀ। ਸੋ ਪੈੱਗ ਸ਼ੈੱਨ ਨੇ ਕੋਸ਼ਿਸ਼ ਕੀਤੀ ਕਿ ਮਾਮਲੇ ਨੂੰ ਦਬਾ ਦਿੱਤਾ ਜਾਵੇ।ਉਸ ਨੇ ਮੁੱਖ ਅਖ਼ਬਾਰਾਂ ਵਿੱਚ ਇਹ ਆਰਟੀਕਲ ਛਪਣ ਤੋਂ ਰੁਕਵਾ ਦਿੱਤਾ ਅਤੇ ਹਦਾਇਤ ਦਿੱਤੀ ਕਿ ਨਾਟਕ ਬਾਰੇ ਉਸਾਰੂ ਅਕਾਦਮਿਕ ਬਹਿਸ ਹੀ ਕੀਤੀ ਜਾਵੇ, ਨਾਟਕ ਨੂੰ ਐਵੇਂ ਸਿਆਸੀ ਰੰਗਤ ਨਾ ਦਿੱਤੀ ਜਾਵੇ। ਪਰ ਵਿਵਾਦ ਵਧਦਾ ਗਿਆ ਅਤੇ ਪੋਲਿਟ ਬਿਓਰੋ ਮੀਟਿੰਗ ਵਿੱਚ ਮਾਓ ਦੇ ਸਮਰਥਕਾਂ ਨੇ ਪੈਂਗ ਜ਼ੈੱਨ ਦੀਆਂ ਹਦਾਇਤਾਂ ਨੂੰ ਉ ਦੇ ਸੋਧਵਾਦੀ ਹੋਣ ਦੇ ਸਬੂਤ ਵਜੋਂ ਪੇਸ਼ ਕੀਤਾ। ਆਖਰ ਪੋਲਿਟ ਬਿਓਰੋ ਨੇ ਪੈਂਗ ਜ਼ੈੱਨ ਅਤੇ ਉਸ ਦੇ ਸਾਥੀਆਂ ਦੀ ਨਿੰਦਾ ਦਾ ਮਤਾ ਪਾਸ ਕਰ ਦਿੱਤਾ ਅਤੇ ਸਭਿਆਚਾਰ ਬਾਰੇ ਉਸ ਦਾ ਪੰਜ ਮੈਂਬਰੀ ਗਰੁੱਪ ਭੰਗ ਕਰਕੇ ਮਾਓ ਦੇ ਵਿਚਾਰਾਂ ਵਾਲਾ ਸਭਿਆਚਾਰਕ ਇਨਕਲਾਬ ਗਰੁੱਪ ਕਾਇਮ ਕਰ ਦਿੱਤਾ। 16 ਮਈ 1966 ਨੂੰ ਪੋਲਿਟ ਬਿਓਰੋ ਦੀ ਵਧਵੀਂ ਮੀਟਿੰਗ ਵਿੱਚ ਮਾਓ ਦੀ ਨਿਗਰਾਨੀ ਹੇਠ ਤਿਆਰ ਹੋਏ ਦਸਤਾਵੇਜ਼ ਨੂੰ ਪਾਸ ਕੀਤਾ ਗਿਆ ਜਿਸ ਵਿੱਚ ਦਰਜ ਸੀ - 1 ਸਭਿਆਚਾਰਕ ਖੇਤਰ ਅੰਦਰ ਘੁਸ ਆਏ ਹਨ, ਉਹ ਉਲਟ ਇਨਕਲਾਬੀ ਸੋਧਵਾਦੀਆਂ ਸਰਮਾਏਦਾਰੀ ਦੇ ਜਿਹੜੇ ਨੁਮਾਇੰਦੇ ਪਾਰਟੀ, ਸਰਕਾਰ, ਫੌਜ ਅਤੇ ਦੇ ਗਰੁੱਪ ਵਜੋਂ ਵਿਚਰ ਰਹੇ ਹਨ। ਇੱਕ ਵਾਰ ਹਾਲਤਾਂ ਉਨ੍ਹਾਂ ਦੇ ਅਨੁਕੂਲ ਹੋ ਗਈਆਂ ਤਾਂ ਉਹ ਰਾਜਸੀ ਤਾਕਤ ਉੱਤੇ ਕਾਬਜ ਹੋ ਜਾਣਗੇ ਅਤੇ ਪ੍ਰੋਲਤਾਰੀ ਦੀ ਤਾਨਾਸ਼ਾਹੀ ਨੂੰ ਸਰਮਾਏਦਾਰੀ ਦੀ ਤਾਨਾਸ਼ਾਹੀ ਵਿੱਚ ਬਦਲ ਦੇਣਗੇ। ਉਨ੍ਹਾਂ ਵਿਚੋਂ ਕੁਝ ਪਹਿਚਾਣ ਲਏ ਹਨ ਜਦ ਕਿ ਕੁਝ ਸਾਥੋਂ ਨਹੀਂ ਪਹਿਚਾਣੇ ਗਏ ਹਨ | ਕੁਝ ਉੱਤੇ ਸਾਡੇ ਵੱਲੋਂ ਅਜੇ ਵੀ ਭਰੋਸਾ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਸਾਡੇ ਵਾਰਸਾਂ ਵਜੋਂ ਤਿਆਰ ਕੀਤਾ ਜਾ ਰਿਹਾ ਹੈ। ਉਦਾਹਰਣ ਵਜੋਂ ਖਰੁਸ਼ਚੋਵ ਦੀ ਕਿਸਮ ਦੇ ਵਿਅਕਤੀ ਸਾਡੇ ਇਸ ਨੇ ਸਭਿਆਚਾਰਕ ਇਨਕਲਾਬ ਲਈ ਆਧਾਰ ਨੀਤੀ ਤੈਅ ਕਰ ਦਿੱਤੀ। ਅਸੀਂ ਮਾਓ ਜ਼ੇ-ਤੁੰਗ /98