ਪੰਨਾ:ਮਾਓ ਜ਼ੇ-ਤੁੰਗ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਨਕਲਾਬੀ ਮਾਡਲ ਲਿਆਂਦਾ ਗਿਆ, ਅੱਠ ਮਾਡਲ ਡਰਾਮੇ ਤਿਆਰ ਕੀਤੇ ਗਏ ਅਤੇ ਦੂਸਰੇ ਗਰੁੱਪਾਂ ਨੂੰ ਇਨ੍ਹਾਂ ਦੀ ਤਰਜ਼ 'ਤੇ ਹੀ ਉਪੇਰੇ ਅਤੇ ਡਰਾਮੇ ਤਿਆਰ ਕਰਨ ਲਈ ਕਿਹਾ ਗਿਆ। ਪੁਰਾਣੀ ਤਰਜ਼ ਦੇ ਸਾਰੇ ਡਰਾਮਿਆਂ ਉੱਤੇ ਪਾਬੰਦੀ ਲੱਗ ਗਈ ਕਿ ਉਹ ਜਾਗੀਰੂ ਅਤੇ ਪੁਰਾਤਨ ਕਦਰਾਂ ਕੀਮਤਾਂ ਫੈਲਾਉਂਦੇ ਹਨ। ਇਹੀ ਕੁਝ ਸਾਹਿਤ ਅਤੇ ਫਿਲਮਾਂ ਵਿਚ ਵਾਪਰਿਆ। ਜੋ ਇਨ੍ਹਾਂ ਹਦਾਇਤਾਂ ਅਨੁਸਾਰ ਨਹੀਂ ਚਲਦੇ ਸਨ ਉਨ੍ਹਾਂ ਦੀ ਨਿੰਦਾ ਕੀਤੀ ਜਾਂਦੀ, ਤੰਗ ਕੀਤਾ ਜਾਂਦਾ, ਸਜਾਵਾਂ ਦਿੱਤੀਆਂ ਜਾਂਦੀਆਂ ਅਤੇ ਉਨ੍ਹਾਂ ਦੀਆਂ ਲਿਖਤਾਂ, ਨਾਟਕਾਂ, ਫਿਲਮਾਂ ਨੂੰ ਦਿਖਾਏ ਜਾਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਸੀ। ਬਹੁਤ ਸਾਰੇ ਲੇਖਕਾਂ, ਕਲਾਕਾਰਾਂ ਨੂੰ ਸਰੀਰਕ ਮੁਸ਼ੱਕਤ ਲਈ ਖੇਤਾਂ ਜਾਂ ਕਾਰਖਾਨਿਆਂ ਵਿੱਚ ਭੇਜ ਦਿੱਤਾ ਗਿਆ ਅਤੇ ਫਿਰ ਇਸ ਅਨੁਭਵ ਦੇ ਆਧਾਰ 'ਤੇ ਸਭਿਆਚਾਰਕ ਇਨਕਲਾਬ ਦੇ ਪੱਖ ਵਿੱਚ ਲਿਖਣ ਲਈ ਕਿਹਾ ਗਿਆ। ਇਸ ਦੌਰਾਨ ਇਤਿਹਾਸਕ ਮਹੱਤਵ ਦੇ ਸਮਾਰਕਾਂ, ਬੁੱਤਾਂ, ਕਲਾਕ੍ਰਿਤਾਂ, ਪੁਸਤਕਾਂ ਤੱਕ ਨੂੰ ਕਾਫੀ ਨੁਕਸਾਨ ਪਹੁੰਚਾਇਆ ਗਿਆ। ਹਾਲਾਂ ਕਿ ਕਮਿਊਨਿਸਟ ਪਾਰਟੀ ਦੀ ਅਜਿਹੀ ਕੋਈ ਨੀਤੀ ਨਹੀਂ ਸੀ ਅਤੇ ਪਾਰਟੀ ਦੀ ਕੇਂਦਰੀ ਕਮੇਟੀ ਵੱਲੋਂ 14 ਮਈ 1967 ਨੂੰ ਇੱਕ ਦਸਤਾਵੇਜ ਵੀ ਜਾਰੀ ਕੀਤਾ ਗਿਆ ਜਿਸ ਦਾ ਸਿਰਲੇਖ ਸੀ ਸਭਿਆਚਾਰਕ ਇਨਕਲਾਬ ਦੌਰਾਨ ਸਭਿਆਚਾਰਕ ਸਮਾਰਕਾਂ ਅਤੇ ਪੁਸਤਕਾਂ ਦੀ ਸੁਰੱਖਿਆ ਲਈ ਸੁਝਾਅ। ਪਰ ਇਸ ਦੇ ਬਾਵਜੂਦ ਰੈੱਡ ਗਾਰਡਜ਼ ਦੀਆਂ ਬੇ-ਲਗ਼ਾਮ ਹੋਈਆਂ ਭੀੜਾਂ ਵੱਡੇ ਪੱਧਰ ਉੱਤੇ ਅਜਿਹੀ ਭੰਨਤੋੜ ਕਰਦੀਆਂ ਰਹੀਆਂ। ਅੰਦੋਲਨਾਂ ਅਤੇ ਘਰੇਲੂ ਜੰਗਾਂ ਦੌਰਾਨ ਅਕਸਰ ਹੀ ਅਜਿਹਾ ਵਾਪਰਦਾ ਹੈ ਕਿਉਂਕਿ ਉਤੇਜਿਤ ਹੋਈਆਂ ਭੀੜਾਂ ਨੂੰ ਅਜਿਹੀਆਂ ਇਤਿਹਾਸਕ ਚੀਜਾਂ ਦੇ ਮਹੱਤਵ ਦਾ ਅਹਿਸਾਸ ਹੀ ਨਹੀਂ ਹੁੰਦਾ। ਇਹੀ ਕੁਝ ਚੀਨ ਵਿੱਚ ਵਾਪਰਿਆ। 2011 - ਸਭਿਆਚਾਰਕ ਇਨਕਲਾਬ ਦਾ ਮੁਲਅੰਕਣ ਜਿਵੇਂ ਕਿ ਪਹਿਲਾਂ ਕਿਹਾ ਜਾ ਚੁੱਕਾ ਹੈ, ਸਭਿਆਚਾਰਕ ਇਨਕਲਾਬ ਦਾ ਗੁਣਗਾਣ ਕਰੀ ਜਾਣ ਜਾਂ ਅੰਨ੍ਹੇਵਾਹ ਨਿੰਦੀ ਜਾਣ ਦੀ ਬਜਾਏ ਇਸ ਦਾ ਸੰਤੁਲਿਤ ਮੁਲਅੰਕਣ ਕਰਨ ਦੀ ਲੋੜ ਹੈ। ਪਹਿਲੀ ਗੱਲ ਤਾਂ ਮਾਓ ਜਿਨ੍ਹਾਂ ਮਸਲਿਆਂ ਨੂੰ ਸੰਬੋਧਿਤ ਹੋਇਆ ਉਨ੍ਹਾਂ ਤੋਂ ਅੱਖਾਂ ਨਹੀਂ ਮੀਚੀਆਂ ਜਾ ਸਕਦੀਆਂ। ਪਾਰਟੀ ਅਹੁਦੇਦਾਰਾਂ ਵੱਲੋਂ ਇੱਕ ਵੱਖਰੀ ਜਮਾਤ ਵਜੋਂ ਵਿਚਰਨ ਲੱਗ ਜਾਣਾ, ਰਾਜਨੀਤਕ ਅਤੇ ਪੈਦਾਵਾਰੀ ਅਦਾਰਿਆਂ ਵਿੱਚ ਕਾਮੇ ਲੋਕਾਂ ਦੀ ਕੋਈ ਪੁਛਗਿੱਛ ਨਾ ਹੋਣੀ, ਸਮੂਹ ਦੀਆਂ ਲੋੜਾਂ ਨੂੰ ਅਣਗੌਲਿਆਂ ਕਰਕੇ ਨਿੱਜੀ ਪ੍ਰਾਪਤੀਆਂ ਦੀ ਦੌੜ ਵਿੱਚ ਪੈ ਜਾਣਾ, ਦਿਮਾਗੀ ਅਤੇ ਮਾਓ ਜ਼ੇ-ਤੁੰਗ /109