ਪੰਨਾ:ਮਾਓ ਜ਼ੇ-ਤੁੰਗ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਰੀਰਕ ਮਿਹਨਤ ਕਰਨ ਵਾਲੇ ਲੋਕਾਂ ਵਿੱਚ ਵਖਰੇਵੇਂ ਨੂੰ ਘੱਟ ਕਰਨ ਲਈ ਯਤਨ ਨਾ ਕਰਨੇ, ਇਨਕਲਾਬ ਉਪਰੰਤ ਆਮ ਲੋਕਾਂ ਦੀ ਰਾਜਨੀਤਕ ਅਤੇ ਸਮਾਜਿਕ ਚੇਤਨਾ ਵਿੱਚ ਖੜੋਤ ਆ ਜਾਣੀ ਆਦਿ ਸਾਰੇ ਮਸਲੇ ਮਹੱਤਵਪੂਰਨ ਸਨ ਅਤੇ ਮਾਰਕ ਏਂਗਲਜ਼ ਵੱਲੋਂ ਚਿਤਵੇ ਸਮਾਜ ਦੀ ਉਸਾਰੀ ਲਈ ਇਨ੍ਹਾਂ ਮਸਲਿਆਂ ਨੂੰ ਹੱਲ ਕਰਨ ਲਈ ਕੋਸ਼ਿਸ਼ਾਂ ਕਰਨ ਦੀ ਲੋੜ ਸੀ। ਪਰ ਜਿਸ ਢੰਗ ਨਾਲ ਮਾਓ ਦੀ ਅਗਵਾਈ ਵਿੱਚ ਇਨ੍ਹਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਕੀ ਉਹ ਠੀਕ ਸੀ ਜਾਂ ਗਲਤ ਸੀ ਇਸ ਨੂੰ ਬਗੈਰ ਕਿਸੇ ਤੁਅੱਸਬ ਜਾਂ ਸ਼ਰਧਾਮਈ ਪਹੁੰਚ ਦੇ ਨਿਰਖਣ ਪਰਖਣ ਦੀ ਲੋੜ ਹੈ। ਇਸ ਬਾਰੇ ਸੰਤੁਲਿਤ ਸਮਝ ਬਨਾਉਣ ਲਈ ਸਭਿਆਚਾਰਕ ਇਨਕਲਾਬ ਨੂੰ ਸਿਧਾਂਤ ਅਤੇ ਅਮਲ ਦੋਹਾਂ ਪੱਖਾਂ ਤੋਂ ਦੇਖਣਾ ਪਵੇਗਾ। - ਸਿਧਾਂਤਕ ਪੱਖ ਤੋਂ ਪਹਿਲਾ ਸਵਾਲ ਇਹ ਬਣਦਾ ਹੈ ਕਿ ਬੰਦੇ ਦੀ ਮਾਨਸਿਕਤਾ ਬਨਾਉਣ ਵਾਲੀ ਬੁਨਿਆਦੀ ਚੀਜ਼ ਕੀ ਹੈ? ਪਦਾਰਥਕ ਹਾਲਤਾਂ ਜਾਂ ਉਸਾਰ ਢਾਂਚਾ (ਜਿਸ ਵਿੱਚ ਸਿਆਸਤ ਅਤੇ ਸਭਿਆਚਾਰ ਆਉਂਦੇ ਹਨ।) ਮਾਓ ਨੇ ਸਭਿਆਚਾਰਕ ਇਨਕਲਾਬ ਦੌਰਾਨ ਉਸਾਰ ਨੂੰ ਮੁੱਖ ਕਾਰਕ ਬਣਾ ਦਿੱਤਾ। ਉਸ ਨੇ ਇਹ ਫਾਰਮੂਲਾ ਪੇਸ਼ ਕਰ ਦਿੱਤਾ ਕਿ ਖਾਸ ਹਾਲਤਾਂ ਵਿੱਚ ਉਸਾਰ ਵੀ ਬੁਨਿਆਦ ਨੂੰ ਪ੍ਰਭਾਵਿਤ ਕਰਦਾ ਹੈ। ਮਾਓ ਜ਼ੇ-ਤੁੰਗ ਦੀਆਂ ਫਲਸਫ਼ਾਨਾ ਲਿਖਤਾਂ ਵਿਚੋਂ ‘ਵਿਰੋਧਤਾਈਆਂ ਬਾਰੇ’ ਲੇਖ ਬਹੁਤ ਮਹੱਤਵਪੂਰਨ ਹੈ। ਇਸ ਵਿੱਚ ਉਹ ਲਿਖਦਾ ਹੈ – “ਇਹ ਗੱਲ ਠੀਕ ਹੈ ਕਿ ਪੈਦਾਵਾਰੀ ਸ਼ਕਤੀਆਂ, ਅਭਿਆਸ ਅਤੇ ਆਰਥਿਕ ਆਧਾਰ ਆਮ ਤੌਰ ਉੱਤੇ ਮੁੱਖ ਅਤੇ ਫੈਸਲਾਕੁੰਨ ਰੋਲ ਅਦਾ ਕਰਦੇ ਹਨ। ਜੋ ਵੀ ਇਸ ਤੋਂ ਮੁਨਕਰ ਹੁੰਦਾ ਹੈ ਉਹ ਪਦਾਰਥਵਾਦੀ ਨਹੀਂ ਹੈ। ਪਰ ਸਾਨੂੰ ਇਹ ਵੀ ਜਰੂਰ ਹੀ ਮੰਨਣਾ ਚਾਹੀਦਾ ਹੈ ਕਿ ਕੁਝ ਖਾਸ ਹਾਲਤਾਂ ਵਿੱਚ, ਅਜਿਹੇ ਪੱਖ ਜਿਵੇਂ ਪੈਦਾਵਾਰੀ ਸਬੰਧ, ਸਿਧਾਂਤ ਅਤੇ ਉਸਾਰ ਮੋੜਵੇਂ ਰੂਪ ਵਿੱਚ ਮੁੱਖ ਅਤੇ ਫੈਸਲਾਕੁੰਨ ਰੋਲ ਅਦਾ ਕਰਦੇ ਹਨ। (ਸਿਆਸਤ, ਸਭਿਆਚਾਰ ਆਦਿ) ਆਰਥਿਕ ਆਧਾਰ ਦੇ ਵਿਕਾਸ ਵਿੱਚ ਅੜਿੱਕਾ ਜਦੋਂ ਉਸਾਰ ਬਣਦਾ ਹੈ, ਸਿਆਸੀ ਅਤੇ ਸਭਿਆਚਾਰਕ ਤਬਦੀਲੀਆਂ ਮੁੱਖ ਅਤੇ ਫੈਸਲਾਕੁੰਨ ਬਣ ਜਾਂਦੀਆਂ ਹਨ।’ ਚਾਹੇ ਮਾਓ ਨੇ ਇਹ ਲੇਖ ਬਹੁਤ ਪਹਿਲਾਂ 1937 ਵਿੱਚ ਲਿਖਿਆ ਸੀ ਪਰ ਸਭਿਆਚਾਰਕ ਇਨਕਲਾਬ ਦੌਰਾਨ ਖਾਸ ਹਾਲਤਾਂ ਵਿੱਚ ਸਿਆਸੀ ਅਤੇ ਸਭਿਆਚਾਰਕ ਤਬਦੀਲੀਆਂ ਨੂੰ ਮੁੱਖ ਮੰਨਣ ਵਾਲੀ ਇਸੇ ਵਿਆਖਿਆ ਨੂੰ ਲਾਗੂ ਕੀਤਾ ਗਿਆ ਅਤੇ ਕਿਹਾ ਗਿਆ ਕਿ ਆਰਥਿਕ ਆਧਾਰ ਨੂੰ ਹਰ ਮੌਕੇ ਬੁਨਿਆਦੀ ਮੰਨਣ ਵਾਲੀ ਧਾਰਨਾ ਮਸ਼ੀਨੀ ਪਦਾਰਥਵਾਦ ਹੈ। ਚਾਹੇ ਉਪਰੋਕਤ ਵਿਆਖਿਆ ਦਾ ਆਸਰਾ ਲੈ ਕੇ ਕਿਹਾ ਜਾ ਸਕਦਾ ਹੈ ਕਿ ਮਾਓ ਵਿਚਾਰਵਾਦ ਵੱਲ ਨਹੀਂ ਤਿਲਕਿਆ ਸੀ ਪਰ ਪਦਾਰਥਕ ਆਧਾਰ ਬਦਲੇ ਬਗੈਰ ਨਵਾਂ ਮਨੁੱਖ ਸਿਰਜਣ ਵਾਲੀ ਉਸ ਦੀ ਕੋਸ਼ਿਸ਼ ਅਮਲ ਵਿੱਚ ਉਸ ਨੂੰ ਆਦਰਸ਼ਵਾਦ ਵੱਲ ਹੀ ਲੈ ਜਾਂਦੀ ਸੀ। ਸਾਰੇ ਧਾਰਮਿਕ ਮਾਓ ਜ਼ੇ-ਤੁੰਗ /110 .....