ਪੰਨਾ:ਮਾਓ ਜ਼ੇ-ਤੁੰਗ.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਾਓ ਜ਼ੇ-ਤੁੰਗ ਦਾ ਪਰਿਵਾਰ ਕਿਸੇ ਵਿਅਕਤੀ ਦੇ ਨਿੱਜੀ ਅਤੇ ਸਮੂਹਿਕ ਜੀਵਨ ਵਿਚੋਂ ਕਮਿਊਨਿਸਟ ਅਕਸਰ ਉਸ ਦੇ ਸਮੂਹਿਕ ਜੀਵਨ ਨੂੰ ਮੁੱਖ ਰਖਦੇ ਹਨ। ਇਸ ਕਰਕੇ ਉਹ ਕਿਸੇ ਆਗੂ ਦੇ ਉਨ੍ਹਾਂ ਪੱਖਾਂ ਨੂੰ ਹੀ ਜਾਣਨਾ ਅਤੇ ਬਿਆਨਣਾ ਸਹੀ ਸਮਝਦੇ ਹਨ ਜੋ ਉਸ ਦੀਆਂ ਸਮਾਜਿਕ-ਰਾਜਨੀਤਕ ਗਤੀਵਿਧੀਆਂ ਨਾਲ ਸਬੰਧਿਤ ਹੁੰਦੇ ਹਨ। ਉਸ ਬਾਰੇ ਪਰਿਵਾਰਕ ਜਾਣਕਾਰੀ, ਉਸ ਦੀਆਂ ਭਾਵਨਾਵਾਂ, ਦਿਲਚਸਪੀਆਂ, ਵਿਅਕਤੀਗਤ ਸਬੰਧਾਂ, ਆਦਤਾਂ ਆਦਿ ਬਾਰੇ ਗੱਲ ਕਰਨੀ ਬੇਲੋੜੀ ਸਮਝਦੇ ਹਨ। ਦੂਸਰੇ ਪਾਸੇ ਜੋ ਵਪਾਰਕ ਮੀਡੀਆ ਹੈ ਉਹ ਵਿਅਕਤੀਗਤ ਪੱਖਾਂ ਨੂੰ ਹੀ ਵੱਧ ਮਹੱਤਤਾ ਦਿੰਦੇ ਹਨ ਜਿਸ ਵਿੱਚ ਪਰਿਵਾਰਕ ਪਿਛੋਕੜ, ਬੱਚਿਆਂ ਬਾਰੇ, ਦੋਸਤੀਆਂ ਖਾਸ ਕਰ ਜੇ ਉਹ ਉਲਟ ਲਿੰਗ ਨਾਲ ਹੋਣ, ਆਦਿ ਗੱਲਾਂ ਨੂੰ ਸਨਸਨੀਖੇਜ਼ ਅਤੇ ਦਿਲਚਸਪ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਮੈਨੂੰ ਜਾਪਦਾ ਹੈ ਕਿ ਮਾਓ ਵਰਗੀ ਵੱਡੀ ਸ਼ਖ਼ਸੀਅਤ ਦੇ ਪਰਿਵਾਰ ਬਾਰੇ ਜਾਣਨ ਵਿੱਚ ਵੀ ਪਾਠਕਾਂ ਦੀ ਦਿਲਚਸਪੀ ਹੋਵੇਗੀ ਕਿ ਉਸ ਦੇ ਭੈਣ ਭਾਈ, ਧੀਆਂ ਪੁੱਤਰ ਕੌਣ ਸਨ, ਕੀ ਕਰਦੇ ਸਨ, ਮਾਓ ਨਾਲ ਉਨ੍ਹਾਂ ਦੇ ਸਬੰਧ ਕਿਹੋ ਜਿਹੇ ਸਨ। ਹੁਣ ਤੱਕ ਪੰਜਾਬੀ ਵਿੱਚ ਉਸ ਦੇ ਪਰਿਵਾਰ ਬਾਰੇ ਪੜ੍ਹਨ ਨੂੰ ਨਹੀਂ ਮਿਲਿਆ ਇਸੇ ਕਰਕੇ ਮਾਓ ਦੇ ਪ੍ਰਸੰਸਕਾਂ ਵਿਚੋਂ ਵੀ ਬਹੁਤੇ ਇਹ ਨਹੀਂ ਜਾਣਦੇ ਮਾਓ ਦੇ ਦੋਹਵੇਂ ਛੋਟੇ ਭਰਾ, ਪਤਨੀ, ਵੱਡਾ ਪੁੱਤਰ, ਮਾਓ ਦੇ ਚਾਚੇ ਦੀ ਲੜਕੀ ਵੀ ਇਨਕਲਾਬ ਦੌਰਾਨ ਸ਼ਹੀਦ ਹੋਏ ਸਨ। ਇਸ ਤੋਂ ਬਿਨਾਂ ਮਾਓ ਦੀ ਸੰਤਾਨ ਵਿਚੋਂ ਕੁਝ ਬੱਚੇ ਘਰੇਲੂ ਜੰਗ ਦੌਰਾਨ ਵਿਛੜ ਗਏ ਜਾਂ ਰੁਲ ਕੇ ਮਰ ਗਏ। ਇਸ ਪੁਸਤਕ ਦੇ ਆਖਰੀ ਭਾਗ ਵਿੱਚ ਮਾਓ ਜ਼ੇ-ਤੁੰਗ ਦੀਆਂ ਕੁਝ ਜੀਵਨੀਆਂ ਬਾਰੇ ਗੱਲ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਪੱਛਮੀ ਪ੍ਰੈਸ ਵਿੱਚ ਮਾਓ ਦੇ ਵਿਅਕਤੀਗਤ ਜੀਵਨ ਨੂੰ ਬਹੁਤ ਸਨਸਨੀਖੇਜ ਬਣਾ ਕੇ ਪੇਸ਼ ਕੀਤਾ ਗਿਆ ਹੈ। ਅਜਿਹੀ ਪਹੁੰਚ ਨੂੰ ਰੱਦ ਕਰ ਕੇ ਇਥੇ ਮਾਓ ਦੇ ਪਰਿਵਾਰਕ ਮੈਂਬਰਾਂ ਬਾਰੇ ਪ੍ਰਾਪਤ ਜਾਣਕਾਰੀ ਪੇਸ਼ ਕੀਤੀ ਜਾ ਰਹੀ ਹੈ। ਮਾਓ ਦੇ ਮਾਤਾ ਪਿਤਾ ਬਾਰੇ ਦੂਸਰੇ ਚੈਪਟਰ ਵਿੱਚ ਜਾਣਕਾਰੀ ਦਿੱਤੀ ਜਾ ਚੁੱਕੀ ਹੈ। ਮਾਓ ਦੇ ਮਾਪਿਆਂ ਦੇ 7 ਬੱਚੇ (5 ਲੜਕੇ ਅਤੇ 2 ਲੜਕੀਆਂ) ਹੋਏ ਪਰ ਮਾਓ ਜ਼ੇ-ਤੁੰਗ /117