ਪੰਨਾ:ਮਾਓ ਜ਼ੇ-ਤੁੰਗ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਾਓ ਬਾਰੇ ਲਿਖੀ ਪੁਸਤਕ ਸਰਕਾਰ ਦੀ ਸਿਆਸੀ ਸਲਾਹਕਾਰ ਕਾਨਫਰੰਸ ਦੀ ਕੌਮੀ ਕਮੇਟੀ ਦਾ ਮੈਂਬਰ ਹੈ। ਬੌਧਿਕ ਖੇਤਰ ਵਿੱਚ ਕਾਫੀ ਸਰਗਰਮ ਹੈ, ਬਹੁਤ ਸਾਰੀਆਂ ਕਿਤਾਬਾਂ ਲਿਖੀਆਂ, ਜਿਨ੍ਹਾਂ ਵਿੱਚੋਂ · ਬਾਬਾ ਮਾਓ ਜ਼ੇਤੁੰਗ 2003 ਵਿੱਚ ਪ੍ਰਕਾਸ਼ਿਤ ਹੋਈ ਹੈ। ਉਹ ਮਾਓ ਜ਼ੇ ਤੁੰਗ ਦਾ ਵੱਡਾ ਪ੍ਰਸੰਸਕ ਹੈ ਪਰ 2013 ਵਿੱਚ ਮਾਓ ਬਾਰੇ ਇੱਕ ਇੰਟਰਵਿਊ ਵਿੱਚ ਉਸ ਨੇ ਆਪਣੇ ਵਿਚਾਰਾਂ ਨੂੰ ਸੰਤੁਲਿਤ ਢੰਗ ਨਾਲ ਪੇਸ਼ ਕਰਦੇ ਹੋਏ ਕਿਹਾ, “ਮੇਰੇ ਦਾਦੇ ਸਮੇਤ ਬਹੁਤ ਸਾਰੇ ਲੋਕਾਂ ਨੂੰ ਪੂਜਾ ਸਥਾਨ 'ਤੇ ਖੜ੍ਹਾ ਕਰ ਦਿੱਤਾ ਗਿਆ। ਪਰ ਹੁਣ ਉਨ੍ਹਾਂ ਨੂੰ ਵਾਪਸ ਅਸਲ ਇਨਸਾਨਾਂ ਵਿੱਚ ਬਦਲ ਕੇ ਹੀ ਠੀਕ ਤਰ੍ਹਾਂ ਨਾਲ ਸਮਝਿਆ ਜਾ ਸਕਦਾ ਹੈ ਅਤੇ ਲੋਕ ਫਿਰ ਹੀ ਉਨ੍ਹਾਂ ਤੋਂ ਸਿੱਖਣਗੇ। ਮੇਰੇ ਬਾਬੇ ਦੇ ਮਰਨ ਤੋਂ ਬਾਅਦ ਦੇ 37 ਸਾਲਾਂ ਵਿੱਚ ਬਹੁਤ ਤਬਦੀਲੀਆਂ ਹੋਈਆਂ ਹਨ ਪਰ ਉਨ੍ਹਾਂ ਦੀ ਵਿਚਾਰਧਾਰਾ ਦਾ ਮਹੱਤਵ ਉਸੇ ਤਰ੍ਹਾਂ ਕਾਇਮ ਹੈ। (ਟੈਲੀਗ੍ਰਾਫ਼ ਅਖ਼ਬਾਰ ਦੇ ਪੱਤਰਕਾਰ ਮੈਲਕਮ ਮੂਰ ਦੀ 7 ਮਾਰਚ 2013 ਨੂੰ ਬੀਜ਼ਿੰਗ ਤੋਂ ਭੇਜੀ ਰਿਪੋਰਟ) ਮਾਓ ਜ਼ੇ ਤੁੰਗ ਦਾ ਭਤੀਜਾ ਮਾਓ ਯੂਆਨਸ਼ਿਨ ਇਨਕਲਾਬੀ ਜੰਗ ਵਿੱਚ ਮਾਰੇ ਗਏ ਮਾਓ ਦੇ ਛੋਟੇ ਭਰਾ ਮਾਓ ਜ਼ੇਮਿਨ ਦਾ ਪੁੱਤਰ ਹੈ। ਜ਼ੇਮਿਨ ਦੀ ਵਿਧਵਾ ਵੱਲੋਂ ਮੁੜ ਵਿਆਹ ਕਰਵਾ ਲੈਣ ਉਪਰੰਤ ਯੂਆਨਸ਼ਿਨ ਮਾਓ ਹੋਰਾਂ ਦੇ ਪਰਿਵਾਰ ਨਾਲ ਹੀ ਰਿਹਾ ਅਤੇ ਮਾਓ ਜ਼ੇਤੁੰਗ ਦਾ ਖਾਸ ਵਿਸ਼ਵਾਸ਼ਪਾਤਰ ਸੀ। ਮਾਓ ਦੇ ਅਖੀਰਲੇ ਸਮਿਆਂ ਵਿੱਚ ਜਦ ਮਾਓ ਜਿਆਦਾ ਬਿਮਾਰ ਸੀ ਤਾਂ ਯੂਆਨਸ਼ਿਨ ਹੀ ਮਾਓ ਅਤੇ ਚੀਨੀ ਕਮਿਊਨਿਸਟ ਪਾਰਟੀ ਦੀ ਲੀਡਰਸ਼ਿਪ ਵਿਚਕਾਰ ਮੁੱਖ ਕੜੀ ਸੀ। ਸਭਿਆਚਾਰਕ ਇਨਕਲਾਬ ਵਿੱਚ ਇਹ ਮੁੱਖ ਆਗੂਆਂ ਵਿਚੋਂ ਸੀ। ਮਾਓ ਦੇ ਦਿਹਾਂਤ ਤੋਂ ਬਾਅਦ ਇਸ ਨੂੰ ‘ਗੈਂਗ ਆਫ਼ ਫੋਰ’ ਕਹੇ ਜਾਂਦੇ ਅਤਿ ਖੱਬੇ ਗਰੁੱਪ ਦੇ ਅਹਿਮ ਮੈਂਬਰ ਵਜੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ 17 ਸਾਲ ਦੀ ਕੈਦ ਦੀ ਸਜਾ ਸੁਣਾਈ ਗਈ। ਸਜਾ ਭੁਗਤ ਕੇ ਇਹ 1993 ਵਿੱਚ ਰਿਹਾ ਹੋਇਆ ਅਤੇ ਸ਼ੰਘਾਈ ਦੇ ਇੱਕ ਸਨਅਤੀ ਅਦਾਰੇ ਵਿੱਚ ਤਕਨੀਸ਼ੀਅਨ ਵਜੋਂ ਕੰਮ ਕਰਨ ਲੱਗਾ ਜਿਥੋਂ ਇਹ 2001 ਵਿੱਚ ਰਿਟਾਇਰ ਹੋਇਆ। 2013 ਵਿੱਚ ਹੁਨਾਨ ਵਿਖੇ ਮਾਓ ਜ਼ੇਤੁੰਗ ਦੇ 120 ਵੇਂ ਜਨਮ ਦਿਨ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਇਆ ਦੇਖਿਆ ਗਿਆ। ਮਾਓ ਜ਼ੇ-ਤੁੰਗ /124