ਪੰਨਾ:ਮਾਓ ਜ਼ੇ-ਤੁੰਗ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੁਝ ਮਹੱਤਵਤਪੂਰਨ ਵਿਅਕਤੀਆਂ, ਨਾਵਾਂ, ਘਟਨਾਵਾਂ ਬਾਰੇ ਟਿੱਪਣੀਆਂ 1. ਡਾ. ਸੁਨ ਯੱਤ-ਸੇਨ (1866-1925) - ਡਾ. ਸੁਨ ਯੱਤ-ਸੇਨ ਨੂੰ ਆਧੁਨਿਕ ਚੀਨ ਦਾ ਪਿਤਾਮਾ ਕਿਹਾ ਜਾਂਦਾ ਹੈ। ਉਹ ਚੀਨ ਵਿੱਚ ਬਾਦਸ਼ਾਹਤ ਖਤਮ ਕਰਨ ਵਾਲੇ 1911 ਦੇ ਜ਼ਿਨਹੂਈ ਇਨਕਲਾਬ ਦਾ ਮੁੱਖ ਆਗੂ ਸੀ। ਬਾਦਸ਼ਾਹਤ ਖਤਮ ਕਰਕੇ ਬਣੇ ਚੀਨੀ ਗਣਰਾਜ ਦਾ ਉਹ ਪਹਿਲਾ ਪ੍ਰਧਾਨ ਬਣਿਆ ਪਰ ਢਾਈ ਕੁ ਮਹੀਨੇ ਬਾਅਦ ਹੀ ਉਸ ਨੂੰ ਅਸਤੀਫ਼ਾ ਦੇ ਕੇ ਸੱਤਾ ਯੂਆਨ ਸ਼ੀ-ਕਾਈ ਨੂੰ ਸੌਂਪਣੀ ਪਈ ਕਿਉਂਕਿ ਫੌਜ ਯੂਆਨ ਦੇ ਕੰਟਰੋਲ ਵਿੱਚ ਸੀ। ਡਾ. ਸੇਨ ਚੀਨ ਨੂੰ ਇੱਕ ਜਮਹੂਰੀ ਸਮਾਜਵਾਦੀ ਦੇਸ਼ ਬਨਾਉਣਾ ਚਾਹੁੰਦਾ ਸੀ ਜਦ ਕਿ ਯੂਆਨ ਸ਼ੀਕਾਈ ਖ਼ੁਦ ਚੀਨ ਦਾ ਨਵਾਂ ਬਾਦਸ਼ਾਹ ਬਣਨਾ ਚਾਹੁੰਦਾ ਸੀ। ਇਸ ਮਸਲੇ 'ਤੇ ਡਾ. ਸੇਨ ਨੇ ਯੂਆਨ ਨਾਲ ਟੱਕਰ ਵੀ ਲਈ ਪਰ ਹਾਰ ਜਾਣ ਕਾਰਣ ਉਸ ਨੂੰ ਜਾਪਾਨ ਵਿੱਚ ਪਨਾਹ ਲੈਣੀ ਪਈ। ਯੂਆਨ ਸ਼ੀਕਾਈ ਦੀ ਮੌਤ ਬਾਅਦ ਡਾ. ਸੇਨ ਚੀਨ ਪਰਤ ਆਇਆ, ਕੌਮਿਨਤਾਂਗ ਪਾਰਟੀ ਨੂੰ ਮੁੜ ਖੜ੍ਹਾ ਕੀਤਾ ਅਤੇ ਚੀਨ ਨੂੰ ਵੱਖ ਵੱਖ ਜੰਗੀ ਸਰਦਾਰਾਂ ਦੇ ਕਬਜੇ ਵਿਚੋਂ ਕੱਢ ਕੇ ਇੱਕ ਲੋਕਤੰਤਰੀ ਚੀਨ ਬਨਾਉਣ ਲਈ ਸੰਘਰਸ਼ ਸ਼ੁਰੂ ਕੀਤਾ ਪਰ ਇਸ ਦੌਰਾਨ ਹੀ 12 ਮਾਰਚ 1925 ਨੂੰ ਉਸ ਦਾ ਦਿਹਾਂਤ ਹੋ ਗਿਆ। - 2. ਯੂਆਨ ਸ਼ੀਕਾਈ ( 1859-1916 ) - ਯੁਆਨ ਸ਼ੀਕਾਈ ਚੀਨ ਦੇ ਬਾਦਸ਼ਾਹ ਦੀ ਫੌਜ ਵਿੱਚ ਤਾਕਤਵਰ ਜਰਨੈਲ ਸੀ। 1911 ਵਿੱਚ ਜਦ ਬਾਦਸ਼ਾਹਤ ਨੂੰ ਖਤਮ ਕਰਨ ਲਈ ਬਗਾਵਤ ਉੱਠੀ ਤਾਂ ਉਹ ਬਾਦਸ਼ਾਹ ਦੇ ਵਿਰੋਧੀਆਂ ਦੇ ਖਿਲਾਫ਼ ਲੜ੍ਹ ਰਿਹਾ ਸੀ ਪਰ ਇਸੇ ਦੌਰਾਨ ਡਾ. ਸੇਨ ਨੇ ਉਸ ਨਾਲ ਇਹ ਵਾਅਦਾ ਕਰ ਕੇ ਆਪਣੇ ਹੱਕ ਵਿੱਚ ਕਰ ਲਿਆ ਕਿ ਜੇ ਉਹ ਬਾਦਸ਼ਾਹ ਨੂੰ ਗੱਦੀਉਂ ਲਾਹੁਣ ਵਿੱਚ ਬਾਗੀਆਂ ਦਾ ਸਾਥ ਦੇਵੇ ਤਾਂ ਉਸ ਨੂੰ ਨਵੇਂ ਚੀਨੀ ਗਣਰਾਜ ਦਾ ਪ੍ਰਧਾਨ ਬਣਾ ਦਿੱਤਾ ਜਾਵੇਗਾ। ਉਸ ਦੇ ਪਾਸਾ ਪਲਟਣ ਨਾਲ ਬਾਦਸ਼ਾਹ ਪੱਖੀ ਫੌਜਾਂ ਹਾਰ ਗਈਆਂ ਅਤੇ ਵਾਅਦੇ ਨੂੰ ਪੂਰਾ ਕਰਦਿਆਂ ਮਾਰਚ 1912 ਵਿੱਚ ਉਸ ਨੂੰ ਚੀਨ ਦਾ ਪ੍ਰਧਾਨ ਬਣਾ ਦਿੱਤਾ ਗਿਆ। ਪਰ ਉਸ ਦੀ ਲੋਕਰਾਜੀ ਪ੍ਰਬੰਧ ਸਥਾਪਿਤ ਕਰਨ ਵਿੱਚ ਕੋਈ ਰੁਚੀ ਮਾਓ ਜ਼ੇ-ਤੁੰਗ /125