ਪੰਨਾ:ਮਾਓ ਜ਼ੇ-ਤੁੰਗ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਾਓ ਵੇਲੇ ਦਾ ਚੀਨ

ਮਾਓ ਜ਼ੇ-ਤੁੰਗ ਦਾ ਜਨਮ 26 ਦਸੰਬਰ 1893 ਨੂੰ ਚੀਨ ਦੇ ਹੁਨਾਨ ਸੂਬੇ ਦੇ ਇੱਕ ਪਿੰਡ ਸ਼ਾਓਸ਼ਾਨ ਵਿੱਚ ਹੋਇਆ ਜੋ ਕੈਂਗਸ਼ਾਨ ਪਹਾੜ ਦੇ ਪੈਰਾਂ ਵਿੱਚ ਚੰਗਾ ਉਪਜਾਊ ਇਲਾਕਾ ਸੀ। ਮਾਓ ਦੇ ਜਨਮ ਸਮੇਂ ਚੀਨ ਉੱਤੇ ਮਾਂਚੂ ਘਰਾਣਾ ਰਾਜ ਕਰ ਰਿਹਾ ਸੀ। ਅਸਲ ਵਿੱਚ ਚੀਨ ਵਿੱਚ ਦੋ ਹਜ਼ਾਰ ਸਾਲ ਤੋਂ ਬਾਦਸ਼ਾਹਤ ਚੱਲ ਰਹੀ ਸੀ ਜਿਸ ਦੌਰਾਨ ਰਾਜ ਘਰਾਣੇ ਬਦਲਦੇ ਰਹੇ ਅਤੇ 1644 ਵਿੱਚ ਮਨਚੂਰੀਆ ਵਾਲੇ ਪਾਸੇ ਤੋਂ ਆਇਆ ਮਾਂਚੂ ਰਾਜ-ਘਰਾਣਾ ਸੱਤਾ ਵਿੱਚ ਆ ਗਿਆ। ਇਸ ਘਰਾਣੇ ਕੋਲ 1911 ਦੇ ਜ਼ਿਨਹੂਈ ਇਨਕਲਾਬ ਤੱਕ ਸੱਤਾ ਰਹੀ। ਇਸ ਦੌਰ ਵਿੱਚ ਗਿਆਨ ਵਿਗਿਆਨ ਦੇ ਖੇਤਰ ਵਿੱਚ ਭਾਰਤ ਵਾਂਗ ਚੀਨ ਵੀ ਬਹੁਤ ਪਛੜ ਗਿਆ, ਲੋਕ ਸਾਹਸੀ ਅਤੇ ਖੋਜੀ ਹੋਣ ਦੀ ਥਾਂ ਨਸ਼ੇੜੀ ਅਤੇ ਘੋਰੀ ਹੋ ਗਏ। ਉਸ ਨੂੰ ਕਮਜੋਰ ਦੇਖ ਕੇ ਪੱਛਮੀ ਦੇਸ਼ ਅਤੇ ਜਾਪਾਨ ਆਰਥਿਕ ਲੁੱਟ ਕਰਨ ਦੇ ਨਾਲ ਨਾਲ ਉਸ ਉੱਤੇ ਅਕਸਰ ਆਪਣੀ ਧੌਂਸ ਜਮਾਉਂਦੇ ਰਹਿੰਦੇ ਸਨ। ਚੀਨ ਵਿੱਚ ਸਾਮਰਾਜੀ ਦਖਲ ਦੀ ਇੱਕ ਉੱਘੀ ਉਦਾਹਰਣ ਚੀਨੀ ਲੋਕਾਂ ਨੂੰ ਅਫ਼ੀਮ ਦੇ ਨਸ਼ੇ ਉੱਤੇ ਲਾਉਣ ਦੀ ਹੈ। ਪਹਿਲਾਂ ਚੀਨ ਵਿਚੋਂ ਬਹੁਤ ਵੱਡੀ ਮਾਤਰਾ ਵਿੱਚ ਰੇਸ਼ਮ, ਚਾਹ ਅਤੇ ਚੀਨੀ ਦਾ ਸਾਮਾਨ ਬਰਾਮਦ ਹੁੰਦਾ ਸੀ ਜਿਸ ਕਰਕੇ ਵਪਾਰਕ ਸੰਤੁਲਨ ਉਸ ਦੇ ਹੱਕ ਬਣਿਆ ਰਹਿੰਦਾ ਸੀ ਅਤੇ ਚੀਨ ਦੇ ਵਾਧੂ ਮਾਲ ਦੇ ਇਵਜ਼ ਵਿੱਚ ਉਸ ਨੂੰ ਚਾਂਦੀ ਭੇਜੀ ਜਾਂਦੀ ਸੀ। ਪਰ ਬ੍ਰਿਟੇਨ ਨਹੀਂ ਚਾਹੁੰਦਾ ਸੀ ਕਿ ਉਸ ਦੇ ਚਾਂਦੀ ਦੇ ਭੰਡਾਰ ਚੀਨ ਵੱਲ ਤੁਰੇ ਜਾਣ। ਉਹ ਇਸ ਦੇ ਬਦਲੇ ਕੋਈ ਅਜਿਹੀ ਚੀਜ਼ ਚੀਨ ਨੂੰ ਭੇਜਣਾ ਚਾਹੁੰਦਾ ਸੀ ਜੋ ਲਗਾਤਾਰ ਪੈਦਾ ਹੁੰਦੀ ਰਹੇ ਅਤੇ ਮਹਿੰਗੀ ਵੀ ਵਿਕੇ। ਇਸ ਦੇ ਲਈ ਉਸ ਨੇ ਅਫ਼ੀਮ ਦੀ ਚੋਣ ਕੀਤੀ। ਭਾਰਤ ਵਿੱਚ ਅਫ਼ੀਮ ਪੈਦਾ ਕਰਕੇ ਅੰਗਰੇਜ਼ ਵਪਾਰੀਆਂ ਵੱਲੋਂ ਇਸ ਦੀਆਂ ਪੇਟੀਆਂ ਭਰ ਭਰ ਕੇ ਚੀਨ ਭੇਜੀਆਂ ਜਾਣ ਲੱਗੀਆਂ।* ਸਿੱਟੇ ਵਜੋਂ ਕੁਝ ਸਾਲਾਂ ਵਿੱਚ ਹੀ ਚੀਨ

  • ਚੀਨ ਵਿੱਚ ਕਿੰਨੀ ਵੱਡੀ ਮਾਤਰਾ ਵਿੱਚ ਅਫ਼ੀਮ ਭੇਜੀ ਜਾਂਦੀ ਸੀ, ਇਸ ਦਾ ਅੰਦਾਜਾ ਏਥੋਂ

ਲੱਗ ਸਕਦਾ ਹੈ ਕਿ 1839 ਵਿੱਚ ਜਦ ਚੀਨੀ ਸਰਕਾਰ ਨੇ ਇਸ ਖਿਲਾਫ਼ ਫੈਸਲਾ ਲਿਆ ਤਾਂ ਉਸ ਨੇ ਅਫ਼ੀਮ ਦੀਆਂ 20 ਹਜਾਰ ਪੇਟੀਆਂ ਫੜੀਆਂ ਜਿਨ੍ਹਾਂ ਵਿੱਚ ਅਫ਼ੀਮ ਦੀ ਕੁੱਲ ਮਾਤਰਾ

12100 ਕੁਇੰਟਲ ਸੀ।

ਮਾਓ ਜ਼ੇ-ਤੁੰਗ /14