ਪੰਨਾ:ਮਾਓ ਜ਼ੇ-ਤੁੰਗ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਾ ਆਯਾਤ (Import) ਨਿਰਯਾਤ (Export) ਨਾਲੋਂ ਵਧਣ ਲੱਗ ਪਿਆ। ਆਰਥਿਕ ਘਾਟਾ ਪੈਣ ਦੇ ਨਾਲ ਨਾਲ ਚੀਨ ਅਫ਼ੀਮਚੀਆਂ ਦਾ ਦੇਸ਼ ਬਣ ਗਿਆ ਜੋ ਚੀਨ ਲਈ ਇੱਕ ਵੱਡੀ ਸਮਾਜਿਕ ਸਮੱਸਿਆ ਵੀ ਬਣ ਗਈ। ਇਸ ਨੂੰ ਰੋਕਣ ਲਈ 1839 ਵਿੱਚ ਬ੍ਰਿਟੇਨ ਖਿਲਾਫ਼ ਅਫ਼ੀਮ ਦੀ ਜੰਗ (Opium war) ਲੜੀ ਗਈ ਪਰ ਚੀਨ ਦੀ ਫੌਜੀ ਸ਼ਕਤੀ ਬਹੁਤ ਕਮਜੋਰ ਅਤੇ ਵੇਲਾ ਵਿਹਾ ਚੁੱਕੇ ਢੰਗਾਂ 'ਤੇ ਅਧਾਰਿਤ ਸੀ ਸੋ ਉਹ ਬ੍ਰਿਟੇਨ ਦਾ ਮੁਕਾਬਲਾ ਨਾ ਕਰ ਸਕਿਆ। ਇਸ ਹਾਰ ਕਾਰਣ ਹਾਂਗਕਾਂਗ ਬ੍ਰਿਟੇਨ ਨੂੰ ਸੌਪਣਾ ਪਿਆ ਅਤੇ ਪੰਜ ਹੋਰ ਬੰਦਰਗਾਹਾਂ ਉਨ੍ਹਾਂ ਨੂੰ ਵਪਾਰਕ ਕਾਰਜਾਂ ਲਈ ਦੇਣੀਆਂ ਪਈਆਂ। ਇਸ ਤੋਂ ਬਾਅਦ ਜਦ ਵੀ ਸਾਮਰਾਜੀ ਦਖਲਅੰਦਾਜੀ ਖਿਲਾਫ਼ ਚੀਨ ਕੋਈ ਲੜਾਈ ਕਰਦਾ, ਉਹ ਹਾਰ ਜਾਂਦਾ। ਉਸ ਨੂੰ ਵੱਡੇ ਜੁਰਮਾਨੇ ਭਰਨੇ ਪੈਂਦੇ ਅਤੇ ਦੇਸ਼ ਦੇ ਕੁਝ ਹੋਰ ਹਿੱਸੇ ਵਿਦੇਸ਼ੀ ਤਾਕਤਾਂ ਦੇ ਸਿੱਧੇ ਜਾਂ ਅਸਿੱਧੇ ਕੰਟਰੋਲ ਹੇਠ ਦੇਣੇ ਪੈਂਦੇ। ਵੀਹਵੀਂ ਸਦੀ ਦੇ ਸ਼ੁਰੂ ਵਿੱਚ ਬ੍ਰਿਟੇਨ ਦੀ ਥਾਂ ਜਾਪਾਨ ਨੇ ਲੈ ਲਈ ਅਤੇ ਚੀਨ ਉੱਤੇ ਉਸ ਦਾ ਦਬਦਬਾ ਵਧਦਾ ਗਿਆ।

ਸਾਰਾ ਚੀਨ ਕਿਸੇ ਇੱਕ ਦੇਸ਼ ਦਾ ਗੁਲਾਮ ਨਹੀਂ ਬਣਿਆ ਇਸ ਦਾ ਕਾਰਣ ਇਹ ਸੀ ਕਿ ਆਪਣੇ ਆਕਾਰ ਅਤੇ ਆਬਾਦੀ ਪੱਖੋਂ ਐਡਾ ਵੱਡਾ ਦੇਸ਼ ਸੀ ਕਿ ਕਿਸੇ ਵੀ ਇੱਕ ਸਾਮਰਾਜੀ ਦੇਸ਼ ਵੱਲੋਂ ਇਸ ਨੂੰ ਗੁਲਾਮ ਬਣਾ ਕੇ ਰੱਖ ਸਕਣਾ ਮੁਸ਼ਕਿਲ ਕਾਰਜ ਸੀ। ਪਰ ਇਸ ਦੀਆਂ ਬੰਦਰਗਾਹਾਂ, ਸਨਅਤਾਂ ਅਤੇ ਵਪਾਰ ਉੱਤੇ ਸਾਮਰਾਜੀ ਸ਼ਕਤੀਆਂ ਦਾ ਹੀ ਗਲਬਾ ਰਿਹਾ। ਇਸੇ ਕਰਕੇ ਮਾਓ ਵੱਲੋਂ ਇਸ ਦੀ ਅਰਧ-ਬਸਤੀਵਾਦੀ ਦੇਸ਼ ਵਜੋਂ ਗੁਰਬੰਦੀ ਕੀਤੀ ਗਈ।

ਦੂਜੇ ਪਾਸੇ ਚੀਨ ਦੀ 90 ਪ੍ਰਤੀਸ਼ਤ ਆਬਾਦੀ ਪੇਂਡੂ ਖੇਤਰ ਵਿੱਚ ਵਸਦੀ ਸੀ ਜਿੱਥੇ ਜਾਗੀਰਦਾਰਾਂ ਦਾ ਬੋਲਬਾਲਾ ਸੀ। ਕਿਸਾਨੀ ਦਾ ਬਹੁਤ ਮਾੜਾ ਹਾਲ ਸੀ, ਜੀਵਨ ਪੱਧਰ ਐਨਾ ਨੀਵਾਂ ਸੀ, ਢਿੱਡ ਭਰਕੇ ਖਾਣਾ ਵੀ ਮੁਸ਼ਕਿਲ ਸੀ, ਹੋਰ ਸੁਖ ਸਹੂਲਤਾਂ ਦੀ ਤਾਂ ਗੱਲ ਹੀ ਨਹੀਂ ਕੀਤੀ ਜਾਂਦੀ ਸੀ। ਚੀਨ ਵਿੱਚ ਅਕਸਰ ਹੀ ਕਾਲ ਪੈਂਦੇ ਰਹਿੰਦੇ, ਜੇ ਭੁੱਖਮਰੀ ਫੈਲਣ ਦੇ ਸਮਿਆਂ ਦੀ ਕੁੱਲ ਗਿਣਤੀ ਕੀਤੀ ਜਾਵੇ ਤਾਂ ਔਸਤਨ ਹਰ ਸਾਲ ਹੀ ਚੀਨ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਕਾਲ ਪੈਂਦਾ ਸੀ ਜਿਸ ਵਿੱਚ ਮਰਨ ਵਾਲਿਆਂ ਦੀ ਗਿਣਤੀ ਲੱਖਾਂ ਵਿੱਚ ਹੁੰਦੀ ਸੀ। ਚੀਨ ਦੇ ਉੱਤਰੀ ਸੂਬਿਆਂ ਵਿੱਚ 1928-30 ਦੌਰਾਨ ਪਏ ਇੱਕ ਵੱਡੇ ਕਾਲ ਦੇ ਸਮੇਂ ਅਮਰੀਕੀ ਪੱਤਰਕਾਰ ਐਡਗਰ ਸਨੋਅ ਕੁਝ ਦਿਨ ਉਸ ਇਲਾਕੇ ਵਿੱਚ ਰਿਹਾ। ਉਸ ਨੇ ਇਸ ਕਾਲ ਦਾ ਜੋ ਦਰਦਨਾਕ ਦ੍ਰਿਸ਼ ਪੇਸ਼ ਕੀਤਾ ਹੈ ਉਸ ਤੋਂ ਚੀਨ ਦੇ ਉਸ ਸਮੇਂ ਦੇ ਹਾਲਾਤ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ। ਉਹ ਲਿਖਦਾ ਹੈ-

ਮੈਂ ਉਸ ਸਮੇਂ 23 ਸਾਲ ਦਾ ਸੀ ਜਦ ਮੈਂ ‘ਪੂਰਬ ਦਾ ਗਲੈਮਰ' ਦੇਖਣ ਲਈ ਏਧਰ ਆਇਆ ਸੀ। ਪਰ ਇਥੇ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਉਹ

-

ਮਾਓ ਜ਼ੇ-ਤੁੰਗ /15