ਪੰਨਾ:ਮਾਓ ਜ਼ੇ-ਤੁੰਗ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਾ ਪਹਿਲਾ ਪ੍ਰਧਾਨ ਬਣਿਆ। ਭਾਵੇਂ ਇਨਕਲਾਬੀਆਂ ਵਿੱਚ ਮਾਨਤਾ ਡਾ. ਸੁਨ ਯੱਤ-ਸੇਨ ਦੀ ਹੀ ਸੀ ਪਰ ਨਵੀਂ ਸਰਕਾਰ ਦੀ ਫੌਜ ਦਾ ਕੰਟਰੋਲ ਜਰਨੈਲ ਸ਼ੀ-ਕਾਈ 2 ਕੋਲ ਸੀ ਅਤੇ ਉਸ ਨਾਲ ਨਵੀਂ ਸਰਕਾਰ ਦੀ ਪ੍ਰਧਾਨਗੀ ਦਾ ਵਾਅਦਾ ਕਰ ਕੇ ਹੀ ਉਸ ਨੂੰ ਬਾਦਸ਼ਾਹ ਨਾਲੋਂ ਤੋੜਿਆ ਗਿਆ ਸੀ। ਸੋ ਡਾ. ਸੁਨ ਯੱਤ-ਸੇਨ ਨੇ ਨਵੀਂ ਬਣੀ ਪਾਰਟੀ ਅਤੇ ਸਰਕਾਰ ਵਿੱਚ ਏਕਤਾ ਕਾਇਮ ਰੱਖਣ ਅਤੇ ਯੂਆਨ ਨਾਲ ਕੀਤੇ ਵਾਅਦੇ ਉੱਤੇ ਪੂਰਾ ਉਤਰਣ ਲਈ ਪ੍ਰਧਾਨਗੀ ਛੱਡ ਦਿੱਤੀ ਅਤੇ ਯੂਆਨ ਸ਼ੀ- ਕਾਈ ਸਰਕਾਰ ਦਾ ਮੁਖੀ ਬਣ ਗਿਆ। - ਇਸ ਤਰ੍ਹਾਂ, ਚਾਹੇ ਡਾ. ਸੁਨ ਯੱਤ ਸੇਨ ਦੀ ਅਗਵਾਈ ਵਿੱਚ ਹੋਏ 1911 ਦੇ ਇਨਕਲਾਬ ਬਾਅਦ ਚੀਨ ਵਿਚੋਂ ਬਾਦਸ਼ਾਹਤ ਖਤਮ ਹੋ ਕੇ ਚੀਨ ਗਣਰਾਜ ਬਣ ਗਿਆ ਪਰ ਇਥੇ ਜਮਹੂਰੀਅਤ ਵਿਕਸਿਤ ਨਾ ਹੋ ਸਕੀ। ਪਹਿਲਾਂ ਤਾਂ ਇਸ ਗਣਰਾਜ ਦੇ ਮੁਖੀ ਬਣਾਏ ਯੂਆਨ ਸ਼ੀ-ਕਾਈ ਨੇ 1915 ਵਿੱਚ ਆਪਣੇ ਆਪ ਨੂੰ ਬਾਦਸ਼ਾਹ ਐਲਾਨਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਦੇ ਵਿਰੋਧ ਕਾਰਣ ਉਸ ਨੂੰ ਇਹ ਫੈਸਲਾ ਵਾਪਸ ਲੈਣਾ ਪਿਆ ਅਤੇ ਫਿਰ 1916 ਵਿੱਚ ਉਸ ਦੀ ਮੌਤ ਹੀ ਹੋ ਗਈ। ਉਸ ਮੌਤ ਬਾਅਦ ਕੇਂਦਰੀ ਸੱਤਾ ਕਮਜੋਰ ਹੋ ਗਈ ਅਤੇ ਚੀਨ ਦੇ ਬਹੁਤੇ ਹਿੱਸਿਆਂ ਉਤੇ ਜੰਗੀ ਸਰਦਾਰਾਂ* ਦਾ ਰਾਜ ਸਥਾਪਿਤ ਹੋ ਗਿਆ ਜਿਨ੍ਹਾਂ ਦੀਆਂ ਆਪਣੀਆਂ ਨਿੱਜੀ ਫੌਜਾਂ ਸਨ। ਉਹ ਆਪਣੇ ਜਬਰ ਨਾਲ ਲੋਕਾਂ ਉੱਤੇ ਦਹਿਸ਼ਤ ਪਾ ਕੇ ਰਖਦੇ ਸਨ। ਉਨ੍ਹਾਂ ਵਿਚੋਂ ਕੁਝ ਤਾਂ ਬੀਜ਼ਿੰਗ ਸਰਕਾਰ ਵੱਲੋਂ ਨਿਯੁਕਤ ਕੀਤੇ ਸੂਬਿਆਂ ਦੇ ਗਵਰਨਰ ਸਨ ਜੋ ਕੇਂਦਰੀ ਸਰਕਾਰ ਦੀ ਕਮਜੋਰੀ ਵੇਖ ਆਜਾਦ ਤੌਰ 'ਤੇ ਰਾਜ ਕਰਨ ਲੱਗ ਪਏ ਸਨ ਅਤੇ ਕੁਝ ਆਪਣੇ ਨਾਲ ਸੈਨਿਕ ਸ਼ਕਤੀ ਇਕੱਠੀ ਕਰ ਕੇ ਉਭਰੇ ਲੜਾਕੇ ਆਗੂ ਸਨ। ਕੁੱਲ ਮਿਲਾ ਕੇ ਇਹ ਉਸੇ ਤਰ੍ਹਾਂ ਦੀ ਸਥਿਤੀ ਸੀ ਜਿਸ ਤਰ੍ਹਾਂ ਮੁਗਲ ਰਾਜ ਦੇ ਪਤਨ ਤੋਂ ਬਾਅਦ ਭਾਰਤ ਦੀ ਸਥਿਤੀ ਸੀ। ਡਾ. ਸੁਨ ਯੱਤ-ਸੇਨ ਸਾਰੇ ਚੀਨ ਵਿੱਚ ਇੱਕ ਜਮਹੂਰੀ ਸਰਕਾਰ ਕਾਇਮ ਕਰਨੀ ਚਾਹੁੰਦਾ ਸੀ। ਇਸ ਦੇ ਲਈ ਸੋਵੀਅਤ ਯੂਨੀਅਨ ਨੇ ਵੀ ਡਾ. ਸੇਨ ਨੂੰ ਸਮਰਥਨ ਦਿੱਤਾ। ਡਾ. ਸੇਨ ਇਸ ਸਮੇਂ ਤੀਕ ਇਸ ਗੱਲ ਦਾ ਕਾਇਲ ਹੋ ਚੁੱਕਿਆ ਸੀ ਕਿ ਜੰਗੀ ਸਰਦਾਰਾਂ ਦੀ ਸੱਤਾ ਖਤਮ ਕਰਨ ਲਈ ਫੌਜੀ ਮੁਹਿੰਮ ਜਰੂਰੀ ਹੈ। ਉਹ ਇਸ ਮੁਹਿੰਮ ਲਈ ਚੀਨ ਦੇ ਸਾਰੇ ਜਮਹੂਰੀਅਤ ਪਸੰਦ ਲੋਕਾਂ ਦਾ ਸਾਥ ਲੈ ਕੇ ਚੱਲਣਾ ਚਾਹੁੰਦਾ ਸੀ ਜਿਸ ਕਰਕੇ ਕਮਿਊਨਿਸਟ ਵੀ ਇਸ ਲੜਾਈ ਵਿੱਚ ਉਸ ਦੀ ਪਾਰਟੀ ਕੌਮਿਨਤਾਂਗ ਦਾ ਸਾਥ ਦੇ ਰਹੇ ਸਨ ਪਰ 12 ਮਾਰਚ 1925 ਨੂੰ ਡਾ. ਸੇਨ ਦਾ ਦਿਹਾਂਤ ਹੋ ਗਿਆ ਅਤੇ ਕੌਮਿਨਤਾਂਗ ਪਾਰਟੀ ਦੀ ਅਗਵਾਈ ਚਿਆਂਗ ਕਾਈ ਸ਼ੇਕ ਦੇ ਹੱਥ ਆ ਗਈ। ਚਿਆਂਗ ਕਾਈ ਸ਼ੇਕ ਰੂੜ੍ਹੀਵਾਦੀ ਵਿਚਾਰਾਂ ਦਾ ਸੀ ਅਤੇ ਕਮਿਊਨਿਸਟਾਂ ਦਾ ਘੋਰ ਵਿਰੋਧੀ ਸੀ। ਚਿਆਂਗ ਕਾਈ ਸ਼ੇਕ ਨੇ ਜੰਗੀ ਸਰਦਾਰਾਂ ਦੀ ਸੱਤਾ ਨੂੰ ਖਤਮ ਵੇਖੋ ਟਿੱਪਣੀਆਂ ਮਾਓ ਜ਼ੇ-ਤੁੰਗ /18