ਪੰਨਾ:ਮਾਓ ਜ਼ੇ-ਤੁੰਗ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਰਕੇ ਚੀਨ ਨੂੰ ਇੱਕ ਕਰਨ ਦੀ ਕੋਸ਼ਿਸ਼ ਜਾਰੀ ਰੱਖੀ ਅਤੇ 1926 ਵਿੱਚ ਉਸ ਨੇ ਤਕੜੀ ਫੌਜ ਲੈ ਕੇ ਉੱਤਰ ਵੱਲ ਚੜ੍ਹਾਈ ਵੀ ਸ਼ੁਰੂ ਕੀਤੀ ਕਿਉਂਕਿ ਜਿਆਦਾਤਰ ਉੱਤਰੀ ਚੀਨ ਇਨ੍ਹਾਂ ਜੰਗੀ ਸਰਦਾਰਾਂ ਦੇ ਕਬਜੇ ਹੇਠ ਸੀ। ਪਰ ਇਸ ਦੇ ਨਾਲ ਹੀ 1927 ਵਿੱਚ ਉਸ ਨੇ ਕਮਿਊਨਿਸਟਾਂ ਉੱਤੇ ਹੱਲਾ ਬੋਲ ਦਿੱਤਾ ਅਤੇ ਉਨ੍ਹਾਂ ਦਾ ਕਤਲੇਆਮ ਸ਼ੁਰੂ ਕਰ ਦਿੱਤਾ। ਸੋ ਰਾਜਸੀ ਤੌਰ 'ਤੇ ਚਿਆਂਗ ਕਾਈ-ਸ਼ੇਕ ਅਤੇ ਜੰਗੀ ਸਰਦਾਰਾਂ ਦੀਆਂ ਫੌਜੀ ਹਕੂਮਤਾਂ ਅਤੇ ਉਨ੍ਹਾਂ ਦੀਆਂ ਆਪਸੀ ਲੜਾਈਆਂ ਦਾ ਸ਼ਿਕਾਰ, ਆਰਥਿਕ ਤੌਰ ’ਤੇ ਪਛੜੇਵੇਂ ਅਤੇ ਭੁੱਖਮਰੀ ਦਾ ਸ਼ਿਕਾਰ, ਸਮਾਜਿਕ-ਸਭਿਆਚਾਰਕ ਤੌਰ 'ਤੇ ਅਨੇਕਾਂ ਗੰਭੀਰ ਸਮੱਸਿਆਵਾਂ- ਜਿਵੇਂ ਨਸ਼ਿਆਂ, ਅਨਪੜ੍ਹਤਾ, ਵੇਸਵਾਗਮਨੀ, ਰੂੜ੍ਹੀਵਾਦੀ ਧਾਰਨਾਵਾਂ ਅਤੇ ਵਹਿਮਾ ਭਰਮਾਂ ਦਾ ਸ਼ਿਕਾਰ ; ਇਹ ਸੀ ਵੀਹਵੀਂ ਸਦੀ ਦੇ ਪਹਿਲੇ ਦਹਾਕਿਆਂ ਦਾ ਚੀਨ ਜਿਸ ਵਿਚੋਂ ਚੀਨ ਦੀ ਕਮਿਊਨਿਸਟ ਪਾਰਟੀ ਅਤੇ ਇਸ ਦਾ ਆਗੂ ਮਾਓ ਜ਼ੇ ਤੁੰਗ ਪੈਦਾ ਹੋਏ ਅਤੇ ਇਸ ਸਭ ਕਾਸੇ ਨੂੰ ਮੁੱਢੋਂ ਸੁੱਢੋਂ ਤਬਦੀਲ ਕਰਨ ਦੇ ਰਾਹ ਤੁਰ ਪਏ।

ਮਾਓ ਜ਼ੇ-ਤੁੰਗ /19