ਪੰਨਾ:ਮਾਓ ਜ਼ੇ-ਤੁੰਗ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਚਪਨ ਅਤੇ ਜਵਾਨੀ, ਖ਼ੁਦ ਦੀ ਜ਼ਬਾਨੀ ਮਾਓ ਜ਼ੇ ਤੁੰਗ ਦੀ ਸਿਆਸੀ ਜ਼ਿੰਦਗੀ ਬਾਰੇ ਤਾਂ ਹਜਾਰਾਂ ਪੁਸਤਕਾਂ ਵਿੱਚ ਵੇਰਵੇ ਮਿਲ ਜਾਂਦੇ ਹਨ ਪਰ ਉਨ੍ਹਾਂ ਦੀ ਜਾਤੀ ਜ਼ਿੰਦਗੀ, ਖਾਸ ਕਰ ਪਰਿਵਾਰਕ ਪਿਛੋਕੜ, ਬਚਪਨ, ਵਿਦਿਆਰਥੀ ਜੀਵਨ ਅਤੇ ਪੂਰਾ ਸੂਰਾ ਕਮਿਊਨਿਸਟ ਕੁਲਵਕਤੀ ਬਣਨ ਤੱਕ ਦੇ ਜੀਵਨ ਬਾਰੇ ਜਾਣਕਾਰੀ ਮਾਓ ਵੱਲੋਂ ਅਮਰੀਕੀ ਪੱਤਰਕਾਰ ਐਡਗਰ ਸਨੋਅ ਨਾਲ ਜੁਲਾਈ 1936 ਵਿੱਚ ਕੀਤੀ ਗੱਲਬਾਤ ਤੋਂ ਹੀ ਦੁਨੀਆ ਦੇ ਸਾਹਮਣੇ ਆਈ ਸੀ। ਮਾਓ ਅਤੇ ਹੋਰ ਕਮਿਊਨਿਸਟ ਆਗੂ ਆਪਣੀ ਨਿੱਜੀ ਜੀਵਨ ਦੀਆਂ ਗੈਰ-ਸਿਆਸੀ ਘਟਨਾਵਾਂ ਨੂੰ ਬਹੁਤੀ ਮਹੱਤਤਾ ਨਹੀਂ ਦਿੰਦੇ, ਪਰ ਐਡਗਰ ਸਨੋਅ ਦੇ ਵਾਰ ਵਾਰ ਇਸਰਾਰ ਕਰਨ 'ਤੇ ਕਿ ਲੋਕਾਂ ਲਈ ਇਹ ਗੱਲ ਜਾਣਨੀ ਬਹੁਤ ਮਹੱਤਵਪੂਰਨ ਹੈ ਕਿ ਚੋਟੀ ਦੇ ਕਮਿਊਨਿਸਟ ਇਨਕਲਾਬੀ ਵਜੋਂ ਉਨ੍ਹਾਂ ਦੀ ਸ਼ਖ਼ਸੀਅਤ ਦਾ ਵਿਕਾਸ ਕਿਵੇਂ ਹੋਇਆ? ਸਨੋਅ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਜੀਵਨ ਬਾਰੇ ਬਹੁਤ ਸਾਰੇ ਗਲਤ ਭਰਮ ਫੈਲਾਏ ਜਾ ਰਹੇ ਹਨ ਜਿਸ ਕਰਕੇ ਸਚਾਈ ਨੂੰ ਪੇਸ਼ ਕਰਨਾ ਜਰੂਰੀ ਹੈ। ਇਸ ’ਤੇ ਮਾਓ ਆਪਣੀ ਜੀਵਨ ਕਹਾਣੀ ਦਾ ਵਰਣਨ ਕਰਨ ਲਈ ਸਹਿਮਤ ਹੋ ਗਿਆ। ਸਨੋਅ ਲਿਖਦਾ ਹੈ ਕਿ ਇਸ ਤੋਂ ਪਹਿਲਾਂ ਮਾਓ ਦੀ ਜਾਤੀ ਜ਼ਿੰਦਗੀ ਬਾਰੇ ਉਸ ਦੇ ਨੇੜਲੇ ਸਾਥੀਆਂ ਨੂੰ ਵੀ ਬਹੁਤ ਘੱਟ ਜਾਣਕਾਰੀ ਸੀ ਇਸੇ ਲਈ ਜਦ ਮਾਓ ਲੇਖਕ ਨੂੰ ਆਪਣੀ ਕਹਾਣੀ ਲਿਖਵਾਉਣ ਲੱਗਾ ਤਾਂ ਮਾਓ ਦੀ ਦੂਜੀ ਪਤਨੀ ਹੋ ਜ਼ੀਜ਼ੈਨ ਵੀ ਇਹ ਸਾਰੀ ਕਹਾਣੀ ਓਨੀ ਹੀ ਉਤਸੁਕਤਾ ਨਾਲ ਸੁਣ ਰਹੀ ਸੀ ਜਿੰਨੀ ਨਾਲ ਐਡਗਰ ਸਨੋਅ। ਅਤੇ ਜੋ ਕੁਝ ਉਸ ਨੇ ਦੱਸਿਆ ਉਨ੍ਹਾਂ ਵਿਚੋਂ ਬਹੁਤੀਆਂ ਗੱਲਾਂ ਉਸ ਨੇ ਅਤੇ ਮਾਓ ਨਾਲ ਕੰਮ ਕਰ ਰਹੇ ਕਾਮਰੇਡਾਂ ਨੇ ਪਹਿਲੀ ਵਾਰ ਹੀ ਸੁਣੀਆਂ ਸਨ। ਸੋ ਜੀਵਨੀ ਦਾ ਇਹ ਹਿੱਸਾ ਮਾਓ ਦੇ ਸ਼ਬਦਾਂ ਵਿੱਚ ਹੀ ਪੇਸ਼ ਕੀਤਾ ਜਾ ਰਿਹਾ ਹੈ। ਮਾਓ ਆਪਣੀ ਪਰਿਵਾਰਕ ਜ਼ਿੰਦਗੀ ਬਾਰੇ ਦਸਦਾ ਹੈ – - “ਮੇਰਾ ਪਿਉ ਮਾਓ ਜੇਨ ਸ਼ੌਂਗ ਪਹਿਲਾਂ ਤਾਂ ਗਰੀਬ ਕਿਸਾਨੀ ਨਾਲ ਸਬੰਧ ਰਖਦਾ ਸੀ। ਜ਼ਮੀਨ ਗਹਿਣੇ ਪੈ ਚੁੱਕੀ ਸੀ ਜਿਸ ਕਰਕੇ ਉਹ ਫੌਜ ਵਿੱਚ ਭਰਤੀ ਹੀ ਮਾਓ ਜ਼ੇ-ਤੁੰਗ /20 PARAAQAA