ਪੰਨਾ:ਮਾਓ ਜ਼ੇ-ਤੁੰਗ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੋ ਗਿਆ। ਫੌਜ ਵਿਚੋਂ ਆ ਕੇ ਉਸ ਨੇ ਆਪਣੇ ਬਚਤ ਕਰ ਕੇ ਜੋੜੇ ਥੋੜੇ ਬਹੁਤੇ ਪੈਸਿਆਂ ਨਾਲ ਕੁਝ ਨਿੱਕੇ ਮੋਟੇ ਕੰਮ ਕਾਰ ਕੀਤੇ ਜਿਨ੍ਹਾਂ ਤੋਂ ਹੋਈ ਕਮਾਈ ਨਾਲ ਉਸ ਨੇ ਆਪਣੀ ਜ਼ਮੀਨ ਵਾਪਸ ਛੁਡਾ ਲਈ ਜੋ 15 ਮੌ (ਢਾਈ ਕੁ ਏਕੜ) ਸੀ। ਉਸ ਦੇ ਨਾਲ ਹੀ ਉਹ ਅਨਾਜ ਦੇ ਵਪਾਰ ਵਿੱਚ ਪੈ ਗਿਆ, ਕੁਝ ਹੋਰ ਜ਼ਮੀਨ ਖਰੀਦ ਲਈ ਅਤੇ ਇਸ ਤਰ੍ਹਾਂ ਧਨੀ ਕਿਸਾਨਾਂ ਵਿੱਚ ਸ਼ਾਮਲ ਹੋ ਗਿਆ। ਉਸ ਨੇ 6 ਕੁ ਸਾਲ ਦੀ ਉਮਰ ਤੋਂ ਹੀ ਮੈਨੂੰ ਖੇਤਾਂ ਵਿੱਚ ਕੰਮ ਕਰਨ ਲਾ ਲਿਆ ਸੀ। ਅੱਠ ਸਾਲ ਦਾ ਹੋ ਕੇ ਮੈਂ ਸਕੂਲ ਜਾਣ ਲੱਗ ਪਿਆ ਅਤੇ ਸੁਭਾ ਸ਼ਾਮ ਖੇਤ ਵਿੱਚ ਕੰਮ ਕਰਾਉਂਦਾ। ਸਾਡਾ ਪ੍ਰਾਇਮਰੀ ਵਾਲਾ ਅਧਿਆਪਕ ਬਹੁਤ ਸਖਤ ਸੁਭਾਅ ਦਾ ਸੀ ਜੋ ਅਕਸਰ ਹੀ ਵਿਦਿਆਰਥੀਆਂ ਨੂੰ ਕੁਟਦਾ ਰਹਿੰਦਾ। ਉਸ ਤੋਂ ਦੁਖੀ ਹੋ ਕੇ ਇੱਕ ਦਿਨ ਮੈਂ ਸਕੂਲੋਂ ਭੱਜ ਗਿਆ ਪਰ ਪਤਾ ਸੀ ਕਿ ਜੇ ਘਰੇ ਗਿਆ ਤਾਂ ਹੋਰ ਪੈਣਗੀਆਂ ਸੋ ਮੈਂ ਆਵਦੇ ਜਾਣੇ ਸ਼ਹਿਰ ਦੀ ਦਿਸ਼ਾ ਵੱਲ ਚੱਲ ਪਿਆ ਅਤੇ ਤਿੰਨ ਦਿਨ ਭੌਂਦਾ ਰਿਹਾ। ਆਖਰ ਤੀਜੇ ਦਿਨ ਮੇਰੇ ਪਰਿਵਾਰ ਨੇ ਮੈਨੂੰ ਲੱਭ ਲਿਆ। ਤਦ ਮੈਨੂੰ ਪਤਾ ਲੱਗਾ ਕਿ ਦਿਸ਼ਾ ਦਾ ਸਹੀ ਪਤਾ ਨਾ ਹੋਣ ਕਰਕੇ ਮੈਂ ਉਥੇ ਹੀ ਗੇੜੇ ਕਢਦਾ ਰਿਹਾ ਸੀ ਅਤੇ ਘਰ ਤੋਂ ਢਾਈ ਤਿੰਨ ਮੀਲ ਦੂਰ ਹੀ ਘੁੰਮਦਾ ਰਿਹਾ ਸੀ। ਖੈਰ ਹੈਰਾਨੀ ਇਹ ਹੋਈ ਕਿ ਇਸ ਬਾਅਦ ਹਾਲਤਾਂ ਕੁਝ ਬਿਹਤਰ ਹੋ ਗਈਆਂ। ਪਿਉ ਵੀ ਮੇਰਾ ਵੱਧ ਖਿਆਲ ਰੱਖਣ ਲੱਗਾ ਅਤੇ ਅਧਿਆਪਕ ਵੀ ਕੁਝ ਨਰਮ ਹੋ ਗਿਆ। ਇਸ ਤਰ੍ਹਾਂ ਮੇਰੇ ਇਸ ਵਿਰੋਧ ਪ੍ਰਗਟਾਵੇ ਦੇ ਚੰਗੇ ਸਿੱਟੇ ਨਿਕਲੇ, ਯਾਨੀ ਕਿ ਹੜਤਾਲ ਸਫਲ ਰਹੀ। ਮੇਰਾ ਪਿਉ ਸਖਤੀ ਨਾਲ ਕੰਮ ਲੈਂਦਾ ਸੀ, ਜਦ ਮੈਂ ਥੋੜ੍ਹੇ ਬਹੁਤ ਅੱਖਰ ਸਿੱਖ ਗਿਆ ਤਾਂ ਉਸ ਨੇ ਮੈਨੂੰ ਘਰ ਦਾ ਸਾਰਾ ਹਿਸਾਬ ਕਿਤਾਬ ਰੱਖਣ ਲਈ ਕਿਹਾ ਅਤੇ ਜਦੋਂ ਹਿਸਾਬ ਕਿਤਾਬ ਨਾ ਕਰਨ ਵਾਲਾ ਹੁੰਦਾ ਤਾਂ ਉਹ ਮੈਨੂੰ ਖੇਤ ਵਿੱਚ ਧੱਕ ਦਿੰਦਾ। ਉਸ ਤੋਂ ਵਿਹਲਾ ਬੰਦਾ ਤਾਂ ਬਰਦਾਸ਼ਤ ਹੀ ਨਹੀਂ ਹੁੰਦਾ ਸੀ, ਉਹ ਮੈਨੂੰ ਅਤੇ ਮੇਰੇ ਭਰਾ ਨੂੰ ਅਕਸਰ ਹੀ ਕੁਟਾਪਾ ਚਾੜ੍ਹੀ ਰਖਦਾ। ਇਸ ਦੇ ਮੁਕਾਬਲੇ ਮੇਰੀ ਮਾਂ ਬਹੁਤ ਨਰਮ ਦਿਲ ਅਤੇ ਦਿਆਲੂ ਔਰਤ ਸੀ। ਉਹ ਮੇਰੇ ਪਿਉ ਤੋਂ ਚੋਰੀ ਗਰੀਬ ਲੋਕਾਂ ਨੂੰ ਚੌਲ ਵਗੈਰਾ ਵੀ ਦੇ ਦਿੰਦੀ ਸੀ ਜਿਸ ਤੋਂ ਘਰ ਵਿੱਚ ਕਈ ਵਾਰ ਕਲੇਸ਼ ਵੀ ਪਿਆ ਸੀ। - ਮਾਓ ਇਸ ਬਾਰੇ ਸਿਆਸੀ ਲਹਿਜੇ ਵਿੱਚ ਬਿਆਨ ਕਰਦਾ ਹੋਇਆ ਕਹਿੰਦਾ ਹੈ – ‘ਸਾਡੇ ਪਰਿਵਾਰ ਵਿੱਚ ਦੋ ਪਾਰਟੀਆਂ ਸਨ, ਇੱਕ ਪਾਸੇ ਮੇਰਾ ਪਿਉ ਸੱਤਾਧਾਰੀ ਸ਼ਕਤੀ ਸੀ, ਦੂਜੇ ਪਾਸੇ ਵਿਰੋਧੀ ਧਿਰ ਵਿੱਚ ਮੈਂ, ਮੇਰਾ ਭਰਾ, ਮੇਰੀ ਮਾਤਾ ਅਤੇ ਕਦੇ ਕਦੇ ਸਾਡਾ ਨੌਕਰ ਵੀ ਹੁੰਦਾ ਸੀ। ਪਰ ਇਸ ਵਿਰੋਧੀ ਗੱਠਜੋੜ ਵਿੱਚ ਵਿਚਾਰਾਂ ਦੇ ਮੱਤਭੇਦ ਸਨ। ਮੇਰੀ ਮਾਂ ਅਸਿੱਧੇ ਹਮਲੇ ਦੀ ਨੀਤੀ 'ਤੇ ਚਲਦੀ ਸੀ, ਉਹ ‘ਰਾਜਕੀ ਤਾਕਤ' ਦੇ ਖਿਲਾਫ਼ ਖੁੱਲ੍ਹੇਆਮ ਬਗਾਵਤ ਕਰਨ ਅਤੇ ਭਾਵਕ ਬੋਲਾਂ ਨੂੰ ਰੱਦ ਕਰਦੀ ਮਾਓ ਜ਼ੇ-ਤੁੰਗ /21