ਪੰਨਾ:ਮਾਓ ਜ਼ੇ-ਤੁੰਗ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੌਲੀ ਹੌਲੀ ਮੇਰੀਆਂ ਪੜ੍ਹੀਆਂ ਕਿਤਾਬਾਂ ਮੇਰੇ ਉੱਤੇ ਵੀ ਅਸਰ ਪਾਉਣ ਲੱਗੀਆਂ ਅਤੇ ਮੈਂ ਖ਼ੁਦ ਵੀ ਅਵਿਸ਼ਵਾਸੀ ਹੁੰਦਾ ਗਿਆ। ਮੇਰੀ ਮਾਤਾ ਨੂੰ ਫਿਕਰ ਲੱਗਾ ਅਤੇ ਉਹ ਮੈਨੂੰ ਧਾਰਮਿਕ ਗੱਲਾਂ ਤੋਂ ਨਿਰਲੇਪ ਰਹਿਣ ਲਈ ਮੈਨੂੰ ਝਿੜਕਣ ਲੱਗੀ। ਮੇਰੇ ਪਿਤਾ ਦਾ ਇੱਕ ਦਿਨ ਰਸਤੇ ਵਿੱਚ ਚੀਤੇ ਨਾਲ ਟਾਕਰਾ ਹੋ ਗਿਆ ਪਰ ਚੀਤਾ ਘਬਰਾ ਕੇ ਭੱਜ ਗਿਆ। ਇਸ ਕਰਾਮਾਤੀ ਬਚਾਅ ਤੋਂ ਬਾਅਦ ਉਹ ਬੁੱਧ ਪ੍ਰਤੀ ਕੁਝ ਸਤਿਕਾਰ ਦਿਖਾਉਣ ਲੱਗਾ ਅਤੇ ਕਦੇ ਕਦਾਈਂ ਧੂਫ ਬੱਤੀ ਵੀ ਕਰ ਦਿੰਦਾ। ਪਰ ਜਦ ਮੇਰੀ ਨਾਸਤਿਕਤਾ ਵਧਦੀ ਗਈ ਤਾਂ ਵੀ ਉਸ ਨੇ ਕੋਈ ਦਖਲ ਨਾ ਦਿੱਤਾ। ਅਸਲ ਵਿੱਚ ਉਹ ਖ਼ੁਦ ਵੀ ਮੁਸੀਬਤ ਮੌਕੇ ਹੀ ਦੇਵਤਿਆਂ ਨੂੰ ਯਾਦ ਕਰਦਾ ਸੀ। ਪੜ੍ਹਾਈ ਲਈ ਘਰੋਂ ਭੱਜਣਾ ਇਨ੍ਹਾਂ ਦਿਨਾਂ ਵਿੱਚ ਮੈਂ ਇੱਕ ਕਿਤਾਬ ‘ਸੁਚੇਤ ਕਰਦੇ ਸ਼ਬਦ ਪੜ੍ਹੀ ਜੋ ਮੈਨੂੰ ਬਹੁਤ ਪਸੰਦ ਆਈ। ਇਸ ਵਿੱਚ ਲੇਖਕ ਨੇ ਚੀਨ ਦੀਆਂ ਕਮਜੋਰੀਆਂ ਦਾ ਕਾਰਣ ਇਥੇ ਪੱਛਮੀ ਖੋਜਾਂ ਜਿਵੇਂ -ਰੇਲਵੇ, ਟੈਲੀਫ਼ੋਨ, ਟੈਲੀਗ੍ਰਾਮ, ਭਾਫ਼ ਵਾਲੇ ਜਹਾਜ਼ ਆਦਿ ਨੂੰ ਨਾ ਅਪਣਾਇਆ ਜਾਣਾ ਦੱਸਿਆ ਅਤੇ ਇਨ੍ਹਾਂ ਖੋਜਾਂ ਨੂੰ ਚੀਨ ਵਿੱਚ ਵਰਤੇ ਜਾਣ ਦੀ ਵਕਾਲਤ ਕੀਤੀ। ਇਸ ਪੁਸਤਕ ਨੇ ਮੈਨੂੰ ਆਪਣੀ ਪੜ੍ਹਾਈ ਮੁੜ ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ। ਮੈਂ ਆਪਣੇ ਖੇਤ ਵਿਚਲੇ ਕੰਮ ਤੋਂ ਵੀ ਅੱਕ ਗਿਆ ਸੀ। ਸੁਭਾਵਿਕ ਹੀ ਸੀ ਕਿ ਮੇਰੇ ਪਿਉ ਨੇ ਇਸ ਗੱਲ ਦਾ ਵਿਰੋਧ ਕੀਤਾ। ਇਸ ਮਸਲੇ ’ਤੇ ਸਾਡਾ ਝਗੜਾ ਹੋ ਗਿਆ ਅਤੇ ਆਖਰ ਮੈਂ ਘਰੋਂ ਭੱਜ ਗਿਆ।ਮੈਂ ਕਾਨੂੰਨ ਦੇ ਇੱਕ ਵਿਦਿਆਰਥੀ ਦੇ ਘਰ ਰਹਿਣ ਲੱਗਾ ਅਤੇ ਉਥੇ ਛੇ ਮਹੀਨੇ ਮੈਂ ਕਾਫੀ ਕੁਝ ਪੜ੍ਹਿਆ। P ਇਸੇ ਸਮੇਂ ਹੂਨਾਨ ਵਿੱਚ ਇੱਕ ਘਟਨਾ ਘਟੀ ਜਿਸ ਨੇ ਮੇਰੀ ਸਾਰੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਦਿੱਤਾ। ਜਿਸ ਸਕੂਲ ਵਿੱਚ ਮੈਂ ਪੜ੍ਹ ਰਿਹਾ ਸੀ ਉਸ ਦੇ ਬਾਹਰ ਅਸੀਂ ਵਿਦਿਆਰਥੀਆਂ ਨੇ ਦੇਖਿਆ ਕਿ ਬਹੁਤ ਸਾਰੇ ਵਿਉਪਾਰੀ ਚਾਂਗਸ਼ਾ* ਤੋਂ ਵਾਪਸ ਆ ਰਹੇ ਸਨ। ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਉਹ ਸਾਰੇ ਕਿਉਂ ਸ਼ਹਿਰ ਛੱਡ ਕੇ ਆ ਰਹੇ ਸਨ ਤਾਂ ਉਨ੍ਹਾਂ ਦੱਸਿਆ ਕਿ ਉਥੇ ਸ਼ਹਿਰ ਵਿੱਚ ਇੱਕ ਵੱਡੀ ਬਗਾਵਤ ਹੋ ਗਈ ਹੈ। ਉਥੇ ਉਸ ਸਾਲ ਸਖਤ ਕਾਲ ਪੈ ਗਿਆ ਸੀ। ਜਦ ਭੁੱਖੇ ਮਰਦੇ ਲੋਕਾਂ ਨੇ ਗਵਰਨਰ ਕੋਲ ਸਹਾਇਤਾ ਲਈ ਇੱਕ ਡੈਲੀਗੇਸ਼ਨ ਭੇਜਿਆ ਤਾਂ ਗਵਰਨਰ ਨੇ ਹੰਕਾਰੀ ਲਹਿਜੇ ਵਿੱਚ ਕਿਹਾ, ‘ਤੁਹਾਡੇ ਕੋਲ ਭੋਜਨ ਕਿਉਂ ਨਹੀਂ ਹੈ? ਇਥੇ ਤਾਂ ਵਾਧੂ ਹੈ, ਮੇਰੇ ਕੋਲ ਤਾਂ ਹਮੇਸ਼ਾ ਹੁੰਦਾ ਹੈ। ਅਜਿਹੇ ਜਵਾਬ ਤੋਂ ਲੋਕ ਭੜਕ ਗਏ ਅਤੇ ਉਨ੍ਹਾਂ ਨੇ ਭੰਨ ਚਾਂਗਸ਼ਾ – ਮਾਓ ਦੇ ਸੂਬੇ ਹੂਨਾਨ ਦੀ ਰਾਜਧਾਨੀ ਮਾਓ ਜ਼ੇ-ਤੁੰਗ /23