ਪੰਨਾ:ਮਾਓ ਜ਼ੇ-ਤੁੰਗ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੋੜ ਸ਼ੁਰੂ ਕਰ ਦਿੱਤੀ। ਗਵਰਨਰ ਨੇ ਉਨ੍ਹਾਂ ਦੇ ਆਗੂਆਂ ਦੀ ਗ੍ਰਿਫ਼ਤਾਰੀ ਦੇ ਹੁਕਮ ਕਰ ਦਿੱਤੇ ਅਤੇ ਉਨ੍ਹਾਂ ਵਿਚੋਂ ਬਹੁਤ ਸਾਰਿਆਂ ਦੇ ਸਿਰ ਕੱਟ ਕੇ ਖੰਭਿਆਂ ਉੱਤੇ ਟੰਗ ਦਿੱਤੇ ਗਏ ਤਾਂ ਜੋ ਭਵਿੱਖ ਦੇ ਬਾਗੀਆਂ ਨੂੰ ਚਿਤਾਵਨੀ ਮਿਲ ਸਕੇ। ਇਸ ਤੋਂ ਥੋੜ੍ਹੀ ਦੇਰ ਬਾਅਦ ਸ਼ਾਓਸ਼ਾਨ ਵਿੱਚ ਇੱਕ ਜਥੇਬੰਦੀ ਨੇ ਜਾਗੀਰਦਾਰਾਂ ਅਤੇ ਸਰਕਾਰ ਖਿਲਾਫ਼ ਬਗਾਵਤ ਕਰ ਦਿੱਤੀ ਅਤੇ ਨੇੜਲੇ ਪਹਾੜਾਂ ਵਿੱਚ ਮੋਰਚਾ ਬਣਾ ਕੇ ਬੈਠ ਗਏ। ਇਥੇ ਵੀ ਸਰਕਾਰੀ ਫੌਜਾਂ ਨੇ ਉਨ੍ਹਾਂ ਨੂੰ ਖਦੇੜ ਦਿੱਤਾ ਅਤੇ ਉਨ੍ਹਾਂ ਦੇ ਆਗੂ ਦਾ ਸਿਰ ਕਲਮ ਕਰ ਦਿੱਤਾ। ਸਾਡੇ ਵਿਦਿਆਰਥੀਆਂ ਦੀਆਂ ਹਮਦਰਦੀਆਂ ਇਨ੍ਹਾਂ ਬਾਗੀਆਂ ਦੇ ਨਾਲ ਸਨ ਅਤੇ ਉਨ੍ਹਾਂ ਦਾ ਆਗੂ ਸਾਡੇ ਲਈ ਹੀਰੋ ਸੀ। ਅਗਲੇ ਸਾਲ ਜਦ ਅਜੇ ਧਾਨ ਦੀ ਨਵੀਂ ਫਸਲ ਨਹੀਂ ਆਈ ਸੀ ਅਤੇ ਪਹਿਲੀ ਲੋਕ ਮੁਕਾ ਚੁੱਕੇ ਸਨ ਤਾਂ ਸਾਡੇ ਜਿਲ੍ਹੇ ਵਿੱਚ ਅਨਾਜ ਦੀ ਤੰਗੀ ਹੋ ਗਈ। ਗਰੀਬ ਲੋਕ ਧਨੀ ਕਿਸਾਨਾਂ ਤੋਂ ਸਹਾਇਤਾ ਮੰਗਣ ਲੱਗੇ ਅਤੇ ‘ਆਓ ਵੱਡੇ ਘਰੋਂ ਖਾਈਏ' ਨਾਂ 'ਤੇ ਇੱਕ ਲਹਿਰ ਸ਼ੁਰੂ ਕਰ ਦਿੱਤੀ। ਜਿਸ ਤਹਿਤ ਗਰੀਬ ਲੋਕ ਅਮੀਰਾਂ ਦੇ ਘਰਾਂ ਵਿੱਚ ਘੁਸ ਜਾਂਦੇ ਅਤੇ ਉਨ੍ਹਾਂ ਦੇ ਗੋਦਾਮਾਂ ਵਿਚੋਂ ਅਨਾਜ ਲੈ ਕੇ, ਜਬਰਦਸਤੀ ਉਥੇ ਹੀ ਪਕਾ ਕੇ ਖਾਂਦੇ। ਮੇਰਾ ਪਿਉ ਚੌਲਾਂ ਦਾ ਵਪਾਰੀ ਬਣਿਆ ਹੋਇਆ ਸੀ, ਉਸ ਨੇ ਇਲਾਕੇ ਵਿੱਚ ਕਿੱਲਤ ਹੋਣ ਦੇ ਬਾਵਜੂਦ ਅਨਾਜ ਸ਼ਹਿਰ ਭੇਜਣਾ ਜਾਰੀ ਰੱਖਿਆ। ਉਸ ਦਾ ਇੱਕ ਵਾਰੀ ਦਾ ਮਾਲ ਗਰੀਬਾਂ ਨੇ ਲੁੱਟ ਲਿਆ ਤੇ ਉਸ ਦਾ ਗੁੱਸਾ ਅਸਮਾਨੀ ਚੜ੍ਹਿਆ ਹੋਇਆ ਸੀ। ਪਰ ਮੈਨੂੰ ਉਸ ਨਾਲ ਕੋਈ ਹਮਦਰਦੀ ਨਾ ਜਾਗੀ ਚਾਹੇ ਪੇਂਡੂਆਂ ਦੁਆਰਾ ਲੁੱਟ ਦਾ ਢੰਗ ਵੀ ਮੈਨੂੰ ਗਲਤ ਹੀ ਲੱਗਿਆ। ਇਸੇ ਸਮੇਂ ਦੌਰਾਨ ਮੇਰੇ ਉੱਤੇ ਇੱਕ ਹੋਰ ਪ੍ਰਭਾਵ ਸਥਾਨਕ ਪ੍ਰਾਇਮਰੀ ਸਕੂਲ ਵਿੱਚ ਆਏ ਇੱਕ ‘ਰੈਡੀਕਲ’ (ਗੁਰਮੁਖਿਆਲੀ) ਅਧਿਆਪਕ ਦਾ ਪਿਆ।ਉਹ ਰੈਡੀਕਲ ਸੀ ਕਿਉਂਕਿ ਉਹ ਧਰਮ ਦੇ ਖਿਲਾਫ਼ ਸੀ ਅਤੇ ਦੇਵਤਿਆਂ ਤੋਂ ਖਹਿੜਾ ਛੁਡਾਉਣ ਲਈ ਕਹਿੰਦਾ ਸੀ। ਉਹ ਲੋਕਾਂ ਨੂੰ ਮੰਦਰਾਂ ਨੂੰ ਸਕੂਲਾਂ ਵਿੱਚ ਬਦਲ ਦੇਣ ਲਈ ਉਕਸਾਉਂਦਾ ਸੀ। ਮੈਂ ਉਸ ਨੂੰ ਪਸੰਦ ਕਰਦਾ ਸੀ ਅਤੇ ਉਸ ਦੇ ਵਿਚਾਰਾਂ ਨਾਲ ਸਹਿਮਤ ਸੀ। ਅਗੜ ਪਿਛੜ ਵਾਪਰੀਆਂ ਇਨ੍ਹਾਂ ਘਟਨਾਵਾਂ ਨੇ ਮੇਰੇ ਜਵਾਨ ਮਨ, ਜੋ ਪਹਿਲਾਂ ਹੀ ਬਾਗੀਆਨਾ ਰੁਚੀਆਂ ਦਾ ਸੀ, ਉਤੇ ਸਦੀਵੀ ਪ੍ਰਭਾਵ ਛੱਡਿਆ। ਇਸ ਸਮੇਂ ਦੌਰਾਨ ਮੈਨੂੰ ਥੋੜ੍ਹੀ ਬਹੁਤ ਸਿਆਸੀ ਸੋਝੀ ਆਉਣ ਲੱਗ ਪਈ ਸੀ। ਮੇਰੇ ਪਿਤਾ ਨੇ ਮੈਨੂੰ ਇੱਕ ਚੌਲਾਂ ਦੀ ਦੁਕਾਨ ਵਿੱਚ ਕੰਮ ਉੱਤੇ ਲਗਾਉਣ ਦਾ ਫੈਸਲਾ ਕੀਤਾ। ਪਹਿਲਾਂ ਤਾਂ ਮੈਂ ਇਸ ਕੰਮ ਦੇ ਉਲਟ ਨਹੀਂ ਸੀ ਪਰ ਲਗਪੱਗ ਇਸੇ ਸਮੇਂ ਮੈਂ ਇੱਕ ਵੱਖਰੀ ਤਰ੍ਹਾਂ ਦੇ ਨਵੇਂ ਸਕੂਲ ਬਾਰੇ ਸੁਣਿਆ ਅਤੇ ਬਾਪ ਦੀ ਵਿਰੋਧਤਾ ' ਬਾਵਜੂਦ ਉਥੇ ਜਾਣ ਦਾ ਫੈਸਲਾ ਕਰ ਲਿਆ। ਇਹ ਸਕੂਲ ਉਥੇ ਸੀ ਜਿੱਥੇ ਕਿ ਦੇ ਮਾਓ ਜ਼ੇ-ਤੁੰਗ /24