ਪੰਨਾ:ਮਾਓ ਜ਼ੇ-ਤੁੰਗ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੌਰ ਦੇ ਲੰਮੇ ਕੂਚਾਂ ਵਿੱਚ ਬਹੁਤ ਕੰਮ ਆਈ। ਮੈਂ ਦੂਜੇ ਸ਼ਹਿਰਾਂ ਅਤੇ ਕਸਬਿਆਂ ਦੇ ਵਿਦਿਆਰਥੀਆਂ ਅਤੇ ਜਾਤੀ ਮਿੱਤਰਾਂ ਨਾਲ ਸੰਪਰਕ ਕੀਤਾ ਅਤੇ 1917 ਵਿੱਚ ਕੁਝ ਹੋਰ ਦੋਸਤਾਂ ਨਾਲ ਰਲ ਕੇ ਇੱਕ ਜਥੇਬੰਦੀ ‘ਨਿਊ ਪੀਪਲਜ਼ ਸਟਡੀ ਸੋਸਾਇਟੀ' ਸਥਾਪਿਤ ਕੀਤੀ। ਇਸ ਦੇ 70-80 ਮੈਂਬਰ ਸਨ ਜਿਨ੍ਹਾਂ ਵਿਚੋਂ ਬਹੁਤ ਸਾਰੇ ਚੀਨੀ ਇਨਕਲਾਬ ਅਤੇ ਚੀਨੀ ਸਮਾਜਵਾਦ ਦੇ ਇਤਿਹਾਸ ਵਿੱਚ ਵੱਡੇ ਨਾਂ ਬਣੇ। ਅਜਿਹੀ ਹੀ ਇੱਕ ਜਥੇਬੰਦੀ ‘ਸੋਸ਼ਲ ਵੈਲਫੇਅਰ ਸੋਸਾਇਟੀ' ਹੂਪੇ ਵਿੱਚ ਬਣੀ, ਇਸ ਦੇ ਵੀ ਬਹੁਤੇ ਮੈਂਬਰ ਬਾਅਦ ਵਿੱਚ ਕਮਿਊਨਿਸਟ ਬਣੇ ਜਿਨ੍ਹਾਂ ਵਿੱਚ ਲਿਨ ਪਿਆਓ ਵੀ ਸ਼ਾਮਲ ਸੀ। ਖਾੜਕੂ ਨੌਜਵਾਨਾਂ ਵੱਲੋਂ ਇਸ ਤਰ੍ਹਾਂ ਦੀਆਂ ਰੈਡੀਕਲ ਜਥੇਬੰਦੀਆਂ ਚੀਨ ਦੇ ਹੋਰ ਸ਼ਹਿਰਾਂ ਵਿੱਚ ਵੀ ਬਣਾਈਆਂ ਗਈਆਂ ਅਤੇ ਇਹ ਚੀਨ ਦੀ ਸਿਆਸਤ ਨੂੰ ਪ੍ਰਭਾਵਿਤ ਕਰਨ ਲੱਗੀਆਂ। ਇਨ੍ਹਾਂ ਵਿਚੋਂ ਬਹੁਤੀਆਂ ਚੈੱਨ ਤੂ ਸੀਉ ਦੁਆਰਾ ਕੱਢੇ ਜਾਂਦੇ ਮੈਗ਼ਜ਼ੀਨ ‘ਨਵੀਂ ਜਵਾਨੀ’ ਦੇ ਪ੍ਰਭਾਵ ਹੇਠ ਬਣੀਆਂ ਸਨ। ਮੈਂ ਵੀ ਇਹ ਮੈਗ਼ਜ਼ੀਨ ਨਾਰਮਲ ਸਕੂਲ ਦੇ ਸਮੇਂ ਤੋਂ ਪੜ੍ਹਨ ਲੱਗ ਪਿਆ ਸੀ ਅਤੇ ਇਸ ਦਾ ਬਹੁਤ ਵੱਡਾ ਪ੍ਰਸੰਸਕ ਸੀ। ਇਸ ਸਮੇਂ ਮੇਰੇ ਵਿਚਾਰ ਉਦਾਰਵਾਦ, ਜਮਹੂਰੀ ਸੁਧਾਰਵਾਦ ਅਤੇ ਖਿਆਲੀ ਸਮਾਜਵਾਦ ਦਾ ਅਜੀਬ ਜਿਹਾ ਮਿਸਰਣ ਸਨ ਅਤੇ ਮੈਂ ਸੈਨਾਵਾਦ ਅਤੇ ਸਾਮਰਾਜਵਾਦ ਦਾ ਪੱਕਾ ਵਿਰੋਧੀ ਸਾਂ। ਮੈਂ ਅਧਿਆਪਕ ਟਰੇਨਿੰਗ ਸਕੂਲ ਵਿੱਚ 1912 ਵਿੱਚ ਦਾਖਲ ਹੋਇਆ ਸੀ ਅਤੇ 1918 ਵਿੱਚ ਉਥੋਂ ਡਿਗਰੀ ਹਾਸਲ ਕੀਤੀ।” ਮਾਓ ਅੱਗੇ ਦਸਦਾ ਹੈ ਚਾਂਗਸ਼ਾ ਦੇ ਇਸ ਸਕੂਲ ਦੇ ਸਾਰੇ ਸਾਲਾਂ ਦੌਰਾਨ ਮੈਂ ਕੁੱਲ ਮਿਲਾ ਕੇ, ਕੇਵਲ 160 ਡਾਲਰ ਖਰਚ ਕੀਤੇ, ਜਿਸ ਵਿੱਚ ਮੇਰੀਆਂ ਫੀਸਾਂ ਵੀ ਸ਼ਾਮਲ ਸਨ। ਇਨ੍ਹਾਂ ਵਿਚੋਂ ਲਗਪੱਗ ਤੀਜਾ ਹਿੱਸਾ ਪੈਸੇ ਮੈਂ ਅਖਬਾਰਾਂ ਉੱਤੇ ਖਰਚ ਕੀਤੇ। ਮੇਰਾ ਪਿਉ ਇਸ ਫਜ਼ੂਲ-ਖਰਚੀ ਲਈ ਮੈਨੂੰ ਬਹੁਤ ਗਾਲ੍ਹਾਂ ਕੱਢਦਾ ਸੀ। ਉਹ ਇਸ ਨੂੰ ਫ਼ਜ਼ੂਲ ਕਾਗਜ਼ਾਂ ਉਪਰ ਪੈਸਾ ਬਰਬਾਦ ਕਰਨਾ ਕਹਿੰਦਾ ਸੀ। ਪਰ ਮੈਨੂੰ ਅਖ਼ਬਾਰ ਪੜ੍ਹਨ ਦੀ ਪੱਕੀ ਆਦਤ ਪੈ ਚੁੱਕੀ ਸੀ ਅਤੇ 1911 ਤੋਂ ਲੈ ਕੇ 1927 ਵਿੱਚ ਚਿੰਗਕਾਂਗਸ਼ਾਨ ਦੀਆਂ ਪਹਾੜੀਆਂ ਵਿੱਚ ਚਲੇ ਜਾਣ ਤੱਕ, ਮੈਂ ਪੀਕਿੰਗ, ਸ਼ੰਘਾਈ ਅਤੇ ਹੂਨਾਨ ਦੇ ਰੋਜ਼ਾਨਾ ਅਖ਼ਬਾਰਾਂ ਨੂੰ ਪੜ੍ਹਨ ਵਿੱਚ ਕਦੇ ਨਾਗਾ ਨਹੀਂ ਪਾਇਆ ਸੀ। ਜਦ ਮੈਂ ਨਾਰਮਲ ਸਕੂਲ ਦੇ ਆਖਰੀ ਸਾਲ ਵਿੱਚ ਸਾਂ ਤਾਂ ਮੇਰੀ ਮਾਤਾ ਦਾ ਦਿਹਾਂਤ ਹੋ ਗਿਆ ਜਿਸ ਨਾਲ ਮੇਰੀ ਘਰ ਵਾਪਸ ਜਾਣ ਵਿੱਚ ਦਿਲਚਸਪੀ ਬਿਲਕੁਲ ਖਤਮ ਹੋ ਗਈ। ਸੋ ਮੈਂ ਬੀਜ਼ਿੰਗ (ਪੀਕਿੰਗ) ਜਾਣ ਦਾ ਫੈਸਲਾ ਕੀਤਾ। ਅਸਲ ਵਿੱਚ ਹੂਨਾਨ ਦੇ ਬਹੁਤੇ ਵਿਦਿਆਰਥੀ ‘ਕੰਮ ਅਤੇ ਸਿਖਲਾਈ' ਸਕੀਮ ਅਧੀਨ ਪੜ੍ਹਨ ਲਈ ਮਾਓ ਜ਼ੇ-ਤੁੰਗ /33 -