ਪੰਨਾ:ਮਾਓ ਜ਼ੇ-ਤੁੰਗ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਫਰਾਂਸ ਜਾਣਾ ਚਾਹੁੰਦੇ ਸਨ, ਇਸ ਸਕੀਮ ਨੂੰ ਫਰਾਂਸ ਸੰਸਾਰ ਜੰਗ ਦੀਆਂ ਲੋੜਾਂ ਲਈ ਨੌਜਵਾਨ ਚੀਨੀਆਂ ਨੂੰ ਭਰਤੀ ਕਰਨ ਲਈ ਵਰਤ ਰਿਹਾ ਸੀ। ਇਹ ਵਿਦਿਆਰਥੀ ਫਰਾਂਸ ਜਾਣ ਤੋਂ ਪਹਿਲਾਂ ਪੀਕਿੰਗ ਵਿੱਚ ਫਰਾਂਸੀਸੀ ਭਾਸ਼ਾ ਸਿੱਖਣੀ ਚਾਹੁੰਦੇ ਸਨ। ਚਾਹੇ ਸਾਡੀ ਜਥੇਬੰਦੀ ਇਸ ਗੱਲ ਦਾ ਸਮਰਥਨ ਕਰਦੀ ਸੀ ਅਤੇ ਮੈਂ ਇਸ ਮੁਹਿੰਮ ਵਿੱਚ ਮਦਦ ਕਰ ਰਿਹਾ ਸੀ ਪਰ ਮੈਂ ਖ਼ੁਦ ਯੌਰਪ ਜਾਣ ਦਾ ਇਛੁੱਕ ਨਹੀਂ ਸੀ। ਮੈਨੂੰ ਜਾਪਦਾ ਸੀ ਕਿ ਮੈਂ ਅਜੇ ਚੀਨ ਬਾਰੇ ਹੀ ਬਹੁਤਾ ਨਹੀਂ ਜਾਣਦਾ ਅਤੇ ਚੀਨ ਵਿੱਚ ਮੇਰਾ ਵਕਤ ਵਧੇਰੇ ਲਾਭਦਾਇਕ ਢੰਗ ਨਾਲ ਬੀਤੇਗਾ। ਬੀਜ਼ਿੰਗ ਮੇਰੇ ਲਈ ਬਹੁਤ ਮਹਿੰਗਾ ਸ਼ਹਿਰ ਸੀ। ਮੈਂ ਤਾਂ ਇਥੇ ਯਾਰਾਂ ਦੋਸਤਾਂ ਤੋਂ ਮੰਗ ਤੰਗ ਕੇ ਪਹੁੰਚਿਆ ਸੀ ਸੋ ਪਹੁੰਚ ਕੇ ਮੇਰੇ ਲਈ ਸਭ ਤੋਂ ਪਹਿਲ ਤਾਂ ਇਥੇ ਕੋਈ ਕੰਮ ਲੱਭਣ ਦੀ ਸੀ। ਯਾਂਗ ਚਾਂਗ-ਚੀ, ਜੋ ਨਾਰਮਲ ਸਕੂਲ ਵਿੱਚ ਮੇਰਾ ਸਦਾਚਾਰ (Ethics) ਦਾ ਅਧਿਆਪਕ ਸੀ, ਉਹ ਇਥੇ ਬੀਜ਼ਿੰਗ ਨੈਸ਼ਨਲ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਬਣ ਗਿਆ ਸੀ। ਮੈਂ ਉਸ ਨੂੰ ਕੋਈ ਕੰਮ ਦਿਵਾਉਣ ਲਈ ਬੇਨਤੀ ਕੀਤੀ ਜਿਸ ਨੇ ਮੈਨੂੰ ਯੂਨੀਵਰਸਿਟੀ ਦੇ ਲਾਇਬ੍ਰੇਰੀਅਨ ਨਾਲ ਮਿਲਾ ਦਿੱਤਾ। ਇਹ ਲਾਇਬ੍ਰੇਰੀਅਨ ਲੀ ਤਾ-ਚਾਉ ਸੀ ਜੋ ਬਾਅਦ ਵਿੱਚ ਚੀਨ ਦੀ ਕਮਿਊਨਿਸਟ ਪਾਰਟੀ ਦਾ ਮੋਢੀ ਵੀ ਬਣਿਆ। ਉਸਨੇ ਮੈਨੂੰ ਅੱਠ ਡਾਲਰ ਦੀ ਤਨਖਾਹ 'ਤੇ ਸਹਾਇਕ ਲਾਇਬ੍ਰੇਰੀਅਨ ਰੱਖ ਲਿਆ। ਇਥੇ ਬਹੁਤ ਵੱਡੇ ਵੱਡੇ ਆਦਮੀ ਅਖ਼ਬਾਰ ਆਦਿ ਪੜ੍ਹਨ ਆਉਂਦੇ ਸਨ ਜਿਨ੍ਹਾਂ ਨੂੰ ਮੈਂ ਮਿਲਣਾ ਚਾਹੁੰਦਾ ਹੁੰਦਾ ਸੀ, ਪਰ ਉਨ੍ਹਾਂ ਲਈ ਮੈਂ ਬਹੁਤ ਛੋਟਾ ਆਦਮੀ ਸੀ ਜਿਸ ਨੂੰ ਮਿਲਣ ਵਿੱਚ ਉਨ੍ਹਾਂ ਦੀ ਕੋਈ ਖਾਸ ਦਿਲਚਸਪੀ ਨਹੀਂ ਹੁੰਦੀ ਸੀ। ਫਿਰ ਵੀ ਮੈਂ ਨਿਰਾਸ਼ ਨਾ ਹੋਇਆ ਅਤੇ ਫਿਲਾਸਫ਼ੀ ਅਤੇ ਪੱਤਰਕਾਰੀ ਦੀਆਂ ਸਭਾਵਾਂ ਦਾ ਮੈਂਬਰ ਬਣ ਗਿਆ ਅਤੇ ਇਸ ਤਰ੍ਹਾਂ ਕਾਫੀ ਵਧੀਆ ਬੰਦਿਆਂ ਨੂੰ ਮਿਲਿਆ। ਇਥੇ ਹੀ ਮੇਰੇ ਅਧਿਆਪਕ ਯਾਂਗ ਚਾਂਗ-ਚੀ, ਜਿਸ ਤੋਂ ਮੈਂ ਬਹੁਤ ਪ੍ਰਭਾਵਿਤ ਸੀ, ਉਸ ਦੀ ਲੜਕੀ ਯਾਂਗ ਕਾਈ ਹੂਈ ਨੂੰ ਮਿਲਿਆ ਜਿਸ ਨਾਲ ਮੇਰਾ ਇਸ਼ਕ ਹੋ ਗਿਆ। ਬੀਜ਼ਿੰਗ ਵਿੱਚ ਮੇਰੀਆਂ ਆਪਣੀਆਂ ਰਹਿਣ ਹਾਲਤਾਂ ਤਾਂ ਬਹੁਤ ਮਾੜੀਆਂ ਹੀ ਸਨ। ਅਸੀਂ ਸੱਤ ਜਣੇ ਇੱਕ ਛੋਟੇ ਜਿਹੇ ਕਮਰੇ ਵਿੱਚ ਰਹਿੰਦੇ ਸਾਂ ਅਤੇ ਜਦ ਸਾਰੇ ਜਣੇ ਆ ਜਾਂਦੇ ਤਾਂ ਸਾਹ ਲੈਣ ਨੂੰ ਵੀ ਜਗ੍ਹਾ ਨਾ ਬਚਦੀ, ਪਾਸਾ ਲੈਣ ਸਮੇਂ ਦੂਜੇ ਨੂੰ ਦੱਸਣਾ ਪੈਂਦਾ। ਪਰ ਦੂਜੇ ਪਾਸੇ ਬੀਜ਼ਿੰਗ ਦੀ ਖ਼ੂਬਸੂਰਤੀ ਇਸ ਮਾੜੀ ਰਿਹਾਇਸ਼ ਦਾ ਹਿਸਾਬ ਬਰਾਬਰ ਕਰ ਦਿੰਦੀ। ਪਾਰਕਾਂ ਅਤੇ ਮਹੱਲਾਂ ਦੇ ਮੈਦਾਨਾਂ ਵਿੱਚ ਕੁਦਰਤ ਦੇ ਸ਼ਾਨਦਾਰ ਨਜ਼ਾਰੇ ਦੇਖਣ ਨੂੰ ਮਿਲਦੇ। ਹੋਰ ਗੁਰਮਖਿਆਲੀ ਹੁੰਦਾ ਗਿਆ। ਪਰ ਅਜੇ ਵੀ ਮੈਂ ਸਪਸ਼ਟ ਨਹੀਂ ਸੀ ਅਤੇ ਸਹੀ ਸਿਆਸਤ ਵਿੱਚ ਮੇਰੀ ਦਿਲਚਸਪੀ ਵਧਦੀ ਗਈ ਅਤੇ ਮੇਰਾ ਮਨ ਹੋਰ ਅਤੇ ਮਾਓ ਜ਼ੇ-ਤੁੰਗ /34